500 ਨਸ਼ੇ ਵਾਲੀਆਂ ਗੋਲੀਆਂ ਸਣੇ 2 ਕਾਬੂ

09/29/2019 8:53:55 PM

ਅਬੋਹਰ, (ਸੁਨੀਲ, ਜ.ਬ.)- ਥਾਣਾ ਬਹਾਵਵਾਲਾ ਪੁਲਸ ਦੇ ਇੰਚਾਰਜ ਡਾ. ਜਗਬੀਰ ਸਿੰਘ ਦੀ ਅਗਵਾਈ ’ਚ ਚੌਕੀ ਬਾਜੀਦਪੁਰ ਭੋਮਾ ਦੇ ਇੰਚਾਰਜ ਦਵਿੰਦਰ ਸਿੰਘ ਅਤੇ ਏ. ਐੱਸ. ਆਈ. ਤਿਲਕਰਾਜ ਗਸ਼ਤ ਦੌਰਾਨ ਪਿੰਡ ਰਾਜਪੁਰਾ ਬੱਸ ਸਟੈਂਡ ’ਤੇ ਖੜ੍ਹੇ ਸਨ। ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਮੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਹਾਵਵਾਲਾ ਅਤੇ ਜੀਤ ਰਾਮ ਪੁੱਤਰ ਗਣਪਤ ਰਾਮ ਵਾਸੀ ਸਾਦੁਲਸ਼ਹਿਰ ਜ਼ਿਲਾ ਸ਼੍ਰੀ ਗੰਗਾਨਗਰ (ਰਾਜਸਥਾਨ) ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਪੁਲਸ ਨੇ ਮੁਖਬਰ ਦੀ ਸੂਚਨਾ ’ਤੇ ਸ਼ੇਰੇਵਾਲਾ ਰੋਡ ’ਤੇ ਉਨ੍ਹਾਂ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ’ਤੇ ਦੋਵਾਂ ਤੋਂ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਬਹਾਵਵਾਲਾ ’ਚ ਦੋਵਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Bharat Thapa

This news is Content Editor Bharat Thapa