ਮੰਗਾਂ ਨਾ ਮੰਨਨ ਦੇ ਰੋਸ ਵੱਜੋਂ 1263 ਹੈਲਥ ਵਰਕਰ 4 ਮਈ ਤੋਂ ਕਰਨਗੇ ਰੋਸ ਪ੍ਰਦਰਸ਼ਨ

05/03/2020 6:11:43 PM

ਭਵਾਨੀਗੜ੍ਹ(ਕਾਂਸਲ) :- ਪੰਜਾਬ ਸਰਕਾਰ ਨੇ 1263  ਮਲਟੀਪਰਪਜ ਹੈਲਥ ਵਰਕਰਾਂ ਦੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੂਹ ਹੈਲਥ ਵਰਕਰਾਂ ਵੱਲੋਂ 4 ਮਈ ਦਿਨ ਸੋਮਵਾਰ ਤੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਖਾਤਮੇ ਅਤੇ ਲੋਕਾਂ ਦੀ ਤੰਦਰੁਸਤੀ ਨੂੰ ਧਿਆਨ ਰੱਖਦੇ ਹੋਏ ਆਪਣੀਆਂ ਸੇਵਾਵਾਂ ਨੂੰ ਨਿਰੰਤਰ ਦਿਨ ਰਾਤ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।

ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਏ ਕਿਹਾ ਕਿ ਉਨ੍ਹਾਂ ਨੌਕਰੀ ਜੁਆਇਨ ਕਰਨ ਤੋਂ ਬਾਅਦ ਫੀਲਡ ਵਿਚ ਮਲੇਰੀਆ ਤੇ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ। ਪਰਖ ਕਾਲ ਸਮੇਂ ਦੌਰਾਨ 1263 ਹੈਲਥ ਵਰਕਰਾਂ ਨੂੰ ਬੇਸਿਕ ਤਨਖ਼ਾਹ 10300 ਰੁਪਿਆ 'ਤੇ ਕੰਮ ਕਰ ਰਹੇ ਹਨ ਇਸ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ।

ਉਨ੍ਹਾਂ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਲਿਖ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਖ ਕਾਲ ਸਮੇਂ ਦੌਰਾਨ ਫੁੱਲ ਸਕੇਲ ਤਨਖ਼ਾਹ ਦਿੱਤੀ ਜਾਵੇ, ਪਰਖ਼ ਕਾਲ ਸਮਾਂ 3 ਸਾਲ ਤੋਂ ਘਟਾਕੇ 2 ਸਾਲ ਕੀਤਾ ਜਾਵੇ, ਨੌਕਰੀ ਤੋਂ ਹਾਜ਼ਰ ਹੋਣ ਵਾਲੀ ਮਿਤੀ ਤੋਂ ਹੀ ਸਰਵਿਸ ਕਾਊਟ ਕੀਤੀ ਜਾਵੇ। ਇਸ ਮੌਕੇ ਪ੍ਰਸ਼ੋਤਮ ਲਾਲ, ਓਮ ਪ੍ਰਕਾਸ਼, ਕਰਮਜੀਤ ਸਿੰਘ, ਨਵਦੀਪ ਕੁਮਾਰ ਭਵਾਨੀਗੜ੍ਹ, ਜਸਵੰਤ ਸਿੰਘ, ਸੁਖਚੈਨ ਸਿੰਘ, ਸੁਖਵੰਤ ਸਿੰਘ, ਬਲਦੇਵ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਵਿਪਨ ਕੁਮਾਰ, ਰਾਜੀਵ ਜਿੰਦਲ ਹਾਜ਼ਰ ਸਨ।

 

 

Harinder Kaur

This news is Content Editor Harinder Kaur