100 ਲਿਟਰ ਲਾਹਣ ਬਰਾਮਦ

09/17/2018 5:14:16 AM

 ਫਾਜ਼ਿਲਕਾ,(ਨਾਗਪਾਲ)–ਥਾਣਾ ਖੂਈਖੇਡ਼ਾ ਦੀ ਪੁਲਸ ਨੇ ਪਿੰਡ ਸ਼ਤੀਰ ਵਾਲਾ ’ਚੋਂ 100 ਲਿਟਰ ਲਾਹਣ ਬਰਾਮਦ ਕਰ ਕੇ 3 ਵਿਅਕਤੀਆਂ  ਖਿਲਾਫ ਮਾਮਲਾ ਦਰਜ ਕੀਤਾ ਹੈ। 
 ਪ੍ਰਾਪਤ ਜਾਣਕਾਰੀ ਮੁਤਾਬਕ ਐੱਚ. ਸੀ. ਮੁਖਤਿਆਰ ਸਿੰਘ ਨੂੰ 15 ਸਤੰਬਰ 2018 ਨੂੰ ਰਾਤ ਲਗਭਗ 10 ਵਜੇ ਗੁਪਤ ਸੂਚਨਾ ਮਿਲੀ ਕਿ ਜਸਵੰਤ ਸਿੰਘ, ਬਲਜਿੰਦਰ ਸਿੰਘ, ਦਲੇਰ ਸਿੰਘ ਸਾਰੇ ਵਾਸੀ ਪਿੰਡ ਸ਼ਤੀਰ ਵਾਲਾ ਆਪਣੇ ਪਿਤਾ ਦੇ ਘਰ ’ਚ ਲਾਹਣ ਪਾ  ਕੇ  ਸ਼ਰਾਬ ਕੱਢ ਰਹੇ ਸਨ, ਜਿਸ ’ਤੇ ਰੇਡ ਕਰ ਕੇ ਉਕਤ ਸਥਾਨ ਤੋਂ 100 ਲਿਟਰ ਲਾਹਣ ਬਰਾਮਦ ਕਰ ਲਈ। ਪੁਲਸ ਨੇ  ਜਾਂਚ-ਪਡ਼ਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ  ਖਿਲਾਫ ਮਾਮਲਾ ਦਰਜ ਕਰ ਲਿਆ ਹੈ।