ਸਡ਼ਕ ਹਾਦਸੇ ’ਚ ਵਿਅਕਤੀ ਦੀ ਮੌਤ

01/22/2020 7:00:11 PM

ਧੂਰੀ, (ਜੈਨ, ਅਸ਼ਵਨੀ)- ਧੂਰੀ-ਸੰਗਰੂਰ ਰੋਡ ’ਤੇ ਪਿੰਡ ਬੇਨਡ਼ਾ ਵਿਖੇ ਵਾਪਰੇ ਸਡ਼ਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੰਘੇ ਦਿਨ ਬਲਦੇਵ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਠੁੱਲੀਵਾਲ ਹਾਲ ਆਬਾਦ ਕੱਕਡ਼ਵਾਲ (ਧੂਰੀ) ਜਦ ਆਪਣੇ ਮੋਟਰਸਾਈਕਲ ’ਤੇ ਧੂਰੀ ਤੋਂ ਸੰਗਰੂਰ ਵੱਲ ਨੂੰ ਜਾ ਰਿਹਾ ਸੀ ਤਾਂ ਪਿੰਡ ਬੇਨਡ਼ਾ ਵਿਖੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਨਜ਼ਦੀਕ ਸਡ਼ਕ ’ਤੇ ਖਡ਼੍ਹੇ ਇਕ ਟੈਂਪੂ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਚਾਲਕ ਬਲਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਉਕਤ ਟੈਂਪੂ ਦੇ ਡਰਾਈਵਰ ਲਵਦੀਪ ਸਿੰਘ ਉਰਫ ਦਾਣਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਜੰਡੂ ਸਿੰਘ ਵਾਲਾ (ਆਦਮਪੁਰ) ਖਿਲਾਫ ਦਰਜ ਕੀਤੇ ਮਾਮਲੇ ਮੁਤਾਬਕ ਉਕਤ ਟੈਂਪੂ ਦੇ ਪਿੱਛੇ ਕੋਈ ਰਿਫਲੈਕਟਰ ਜਾਂ ਲਾਈਟ ਨਹੀਂ ਚੱਲਦੀ ਸੀ। ਪੁਲਸ ਵੱਲੋਂ ਉਕਤ ਦੋਵੇਂ ਵਾਹਨ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖਬਰ ਭੇਜੇ ਜਾਣ ਤੱਕ ਦੋਸ਼ੀ ਚਾਲਕ ਦੀ ਗ੍ਰਿਫਤਾਰੀ ਨਹੀਂ ਹੋਈ ਸੀ।

Bharat Thapa

This news is Content Editor Bharat Thapa