ਵੈਟਨਰੀ ਐਸੋਸੀਏਸ਼ਨ ਨੇ ਕੁਲਦੀਪ ਧਾਲੀਵਾਲ ਨੂੰ ਪਸ਼ੂ ਪਾਲਣ ਵਿਭਾਗ ਦਾ ਮੰਤਰੀ ਬਣਨ ’ਤੇ ਦਿੱਤੀਆਂ ਮੁਬਾਰਕਾਂ

03/22/2022 5:10:57 PM

ਪਠਾਨਕੋਟ (ਆਦਿਤਿਆ, ਰਾਜਨ) - ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜ਼ਨ, ਗੁਰਦੀਪ ਬਾਸੀ, ਜਗਸੀਰ ਸਿੰਘ ਮਾਨਸਾ, ਹਰਪਰੀਤ ਸਿੱਧੂ ਆਦਿ ਆਗੂਆਂ ਵੱਲੋਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨੂੰ ਪਸ਼ੂ ਪਾਲਣ ਵਿਭਾਗ ਦਾ ਮੰਤਰੀ ਬਣਨ ’ਤੇ ਵਧਾਈਆਂ ਦਿਤੀਆਂ। 

ਪੜ੍ਹੋ ਇਹ ਵੀ ਖ਼ਬਰ - ਰਸਤਾ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਅਨੈਤਪੁਰਾ ਵਿਖੇ ਚੱਲੀਆਂ ਤਾਬੜਤੋੜ ਗੋਲੀਆਂ, 2 ਦੀ ਮੌਤ

ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਨਵੇਂ ਬਣੇ ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਯੋਗ ਅਤੇ ਸੁਚੱਜੀ ਅਗਵਾਈ ਹੇਠ ਪਸ਼ੂ ਪਾਲਕਾਂ ਦੀ ਭਲਾਈ ਲ‌ਈ ਦਿਨ ਰਾਤ ਕੰਮ ਕਰਕੇ ਪਸ਼ੂ ਪਾਲਣ ਵਿਭਾਗ ਦਾ ਨਾਂ ਸਮੂੱਚੇ ਭਾਰਤ ਵਿਚ ਰੌਸ਼ਨ ਕਰੇਗੀ। ਮੰਤਰੀ ਸਾਹਿਬ ਨੂੰ ਵਿਭਾਗ ਦੀ ਬਿਹਤਰੀ ਲ‌ਈ ਭਰਭੂਰ ਸਹਿਯੋਗ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ

rajwinder kaur

This news is Content Editor rajwinder kaur