ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਰੁਪਏ ਲੁੱਟ ਕੇ ਦੋ ਲੁਟੇਰੇ ਫਰਾਰ

06/25/2019 3:23:11 AM

ਝਬਾਲ, (ਨਰਿੰਦਰ)- ਝਬਾਲ ਨੇਡ਼ੇ ਭਿੱਖੀਵਿੰਡ ਰੋਡ ’ਤੇ ਅੱਡਾ ਭੁੱਜਡ਼ਾਂਵਾਲਾ ਵਿਖੇ ਦੋ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਰਸਤੇ ’ਚ ਰੋਕ ਕੇ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰੇ ਹਵਾਈ ਫਾਇਰ ਕਰਨ ਉਪਰੰਤ 7 ਲੱਖ 23 ਹਜ਼ਾਰ 400 ਰੁਪਏ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਅਮਰਦਾਸ ਫਿਲਿੰਗ ਸਟੇਸ਼ਨ ਪੰਜਵਡ਼ ਦੇ ਦੋ ਕਰਿੰਦੇ ਗੁਰਪ੍ਰੀਤ ਸਿੰਘ ਅਤੇ ਸੰਜੂ ਕੁਮਾਰ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ 7 ਲੱਖ 23 ਹਜ਼ਾਰ 400 ਰੁਪਏ ਬੈਂਕ ਵਿਚ ਜਮ੍ਹਾ ਕਰਾਉਣ ਲਈ ਆ ਰਹੇ ਸਨ ਕਿ ਅੱਗੋਂ ਭੁੱਜਡ਼ਾਂ ਵਾਲਾ ਨੇਡ਼ੇ ਪਿੱਛੋਂ ਆਏ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਦੋਹਾਂ ਕਰਿੰਦਿਆਂ ਨੂੰ ਰੋਕ ਕੇ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ ਅਤੇ ਉਨ੍ਹਾਂ ਕੋਲੋਂ ਪਿਸਤੌਲ ਦੀ ਨੋਕ ’ਤੇ 7 ਲੱਖ 23 ਹਜ਼ਾਰ 400 ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਚਲਦਿਆਂ ਹੀ ਡੀ. ਐੱਸ. ਪੀ. ਕਮਲਜੀਤ ਸਿੰਘ ਅਤੇ ਥਾਣਾ ਮੁਖੀ ਬਲਜੀਤ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਲੁਟੇਰਿਆਂ ਨੂੰ ਫਡ਼ਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਡੀ. ਐੱਸ. ਪੀ. ਕਮਲਜੀਤ ਸਿੰਘ ਤੇ ਥਾਣਾ ਮੁਖੀ ਇੰਸ. ਬਲਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਫਿਰ ਵੀ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੁਟੇਰੇ ਜਲਦੀ ਹੀ ਕਾਬੂ ਕਰ ਲਏ ਜਾਣਗੇ।

Bharat Thapa

This news is Content Editor Bharat Thapa