ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਮਿਹਨਤ ਸਦਕਾ, ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਮਿਲਿਆ ਕੌਮੀ ਪੁਰਸਕਾਰ

04/05/2021 6:09:35 PM

ਪਠਾਨਕੋਟ (ਆਦਿਤਿਆ, ਰਾਜਨ): ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਕੌਮੀ ਦੀਨ ਦਿਆਲ ਉਪਾਧਿਆਏ ਸਸ਼ਕਤੀਕਰਨ ਪੁਰਸਕਾਰਨ ਮਿਲਣ ’ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂਆਂ ਨੇ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਰਵੀਨੰਦਰ ਬਾਜਵਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਘਾਲਣਾ ਸਦਕਾ ਹੀ ਸੰਭਵ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਨੂੰ ਕੌਮੀ ਦੀਨ ਦਿਆਲ ਉਪਾਧਿਆਏ ਪੁਰਸਕਾਰ ਲਈ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ, ਜਿਸ ਕਾਰਨ ਪੂਰੀ ਜ਼ਿਲ੍ਹਾ ਪ੍ਰੀਸ਼ਦ ’ਚ ਖੁਸ਼ੀ ਦੀ ਲਹਿਰ ਦੌੜ ਗਈ।

ਅੱਜ ਇੱਥੇ  ਪੰਜਾਬ ਸਟੇਟ ਵੈਟਨਰੀ ਇਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ,ਕਿਸ਼ਨ ਚੰਦਰ ਮਹਾਜ਼ਨ,ਜਸਵਿੰਦਰ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਸਤਨਾਮ‌ ਸਿੰਘ ਢੀਂਡਸਾ,ਮਨਦੀਪ ਸਿੰਘ ਗਿਲ,ਦਲਜੀਤ ਸਿੰਘ ਰਾਜਾਤਾਲ ,ਬਲਦੇਵ ਸਿੰਘ ਸਿੱਧੂ,ਹਰਪਰੀਤ ਸਿੱਧੂ,ਜਗਸੀਰ ਸਿੰਘ ਖਿਆਲਾ ਆਦਿ ਆਗੂਆਂ ਨੇ ਖੁਸ਼ੀ ਭਰੇ ਰੌਅ ਵਿਤ ਪੱਤਰਕਾਰਾਂ ਨੂੰ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤਾ,ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਫਰਜੰਦ ਰਵੀਨੰਦਨ ਸਿੰਘ ਬਾਜਵਾ ਦੀ ਇਮਾਨਦਾਰ ਛਵੀ, ਸਖ਼ਤ ਮਿਹਨਤ ਅਤੇ ਲਗਨ ਸਦਕਾ ਨਰੇਗਾ ਸਕੀਮ ਤਹਿਤ ਕੀਤੇ ਗ‌ਏ ਅਥਾਹ ਕੰਮਾਂ ਨੂੰ ਪਾਰਦਸ਼ਤਾ ਢੰਗ ਨਾਲ ਨੇਪੜੇ ਚਾੜਨ ਲ‌ਈ ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਨੂੰ ਇਸ ਵਰ੍ਹੇ ਦਾ ਦੀਨ ਦਿਆਲ‌ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜੋ ਦਿੱਤਾ ਗਿਆ ਹੈ।

ਉਹ ਬਾਜਵਾ ਸਾਹਿਬ ਅਤੇ ਰਵੀਨੰਦਨ ਸਿੰਘ ਬਾਜਵਾ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਦੀ ਵੱਡੇ ਪੱਧਰ ਤੇ ਭਾਗੀਦਾਰੀ ਅਤੇ ਨਰੇਗਾ ਸਕੀਮ ਤਹਿਤ ਕਰਵਾਏ ਗ‌ਏ ਅਥਾਹ ਕੰਮਾਂ ਦਾ ਨਤੀਜਾ ਹੈ। ਇਸ ਪੁਰਸਕਾਰ ਦੇ ਮਿਲਣ ਨਾਲ ਪੰਜਾਬ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੰਚਾਇਤੀ ਰਾਜ ਸੰਸਥਾਵਾਂ ਨਾਲ ਜੁੜੇ ਲੋਕਾਂ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਮਾਣ ਵਾਲੀ ਗੱਲ ਹੈ। ਇਸ ਪੁਰਸਕਾਰ ਦੇ ਮਿਲਣ ਨਾਲ ਹੋਰ ਵੀ ਲਗਨ ਅਤੇ ਮਿਹਨਤ ਨਾਲ ਦਿਨ ਰਾਤ ਕੰਮ ਕਰਕੇ ਪੰਚਾਇਤੀ ਰਾਜ ਸੰਸਥਾਵਾਂ ਦਾ ਨਾਂ ਰੌਸ਼ਨ ਕਰਨਗੇ।

 

Shyna

This news is Content Editor Shyna