ਚੱਲਦੀ ਟਰੇਨ ਦੌਰਾਨ ਬਜ਼ੁਰਗ ਮਹਿਲਾ ਨਾਲ ਵਾਪਰਿਆ ਭਿਆਨਕ ਹਾਦਸਾ

11/20/2019 8:14:29 PM

ਦੀਨਾਨਗਰ : ਸ਼ਹਿਰ 'ਚ ਚੱਲਦੀ ਟਰੇਨ ਦੌਰਾਨ ਇਕ 70 ਸਾਲਾ ਬਜ਼ੁਰਗ ਮਹਿਲਾ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨੀਲਮ ਰਾਣੀ ਪਤਨੀ ਸਵ. ਅਮਰਨਾਥ ਨਿਵਾਸੀ ਰੇਲਵੇ ਰੋਡ ਵਾਰਡ ਨੰਬਰ 7 ਬੇਰੀਆ ਮੁਹੱਲਾ ਦੀਨਾਨਗਰ ਦੇ ਰੂਪ 'ਚ ਹੋਈ ਹੈ। ਜਾਂਚ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਚੱਲ ਕੇ ਪਠਾਨਕੋਟ ਵੱਲ ਜਾ ਰਹੀ ਡੀ. ਐਮ. ਯੂ. ਗੱਡੀ ਸਟੇਸ਼ਨ 'ਤੇ ਖੜ੍ਹੀ ਸੀ। ਮ੍ਰਿਤਕ ਨੀਲਮ ਰਾਣੀ ਦੀਨਾਨਗਰ ਰੇਲਵੇ ਸਟੇਸ਼ਨ 'ਤੇ ਪੁਲ ਨਾ ਹੋਣ ਕਾਰਨ ਲਾਈਨ ਕ੍ਰਾਸ ਕਰ ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ 'ਤੇ ਗੱਡੀ 'ਚੋਂ ਉਤਰ ਰਹੀ ਸੀ ਪਰ ਅਚਾਨਕ ਹੀ ਗੱਡੀ ਚੱਲ ਪਈ। ਜਿਸ ਦੌਰਾਨ ਉਸ ਦਾ ਪੈਰ ਗੱਡੀ ਦੀਆਂ ਪੌੜੀਆਂ ਤੋਂ ਫਿਸਲ ਗਿਆ ਤੇ ਉਹ ਗੱਡੀ ਹੇਠਾਂ ਆ ਗਈ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।