ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਕਾਬੂ

10/17/2018 5:07:02 AM

 ਪੱਟੀ,   (ਸੋਢੀ)— ਥਾਣਾ ਸਦਰ ਪੱਟੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤਾ ਹੈੈ। ਥਾਣਾ ਸਦਰ ਦੇ ਐੱਸ.ਐੱਚ.ਓ. ਬਲਕਾਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਤੇ ਡੀ. ਐੱਸ.ਪੀ. ਸੋਹਣ ਸਿੰਘ ਵਲੋਂ ਚੋਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ   ਏ. ਐੱਸ. ਆਈ. ਚਰਨ ਸਿੰਘ  ਪੁਲਸ ਪਾਰਟੀ ਸਮੇਤ ਜੋਤੀਸ਼ਾਹ ਨੇਡ਼ੇ ਗਸ਼ਤ ਕਰ ਰਹੇ ਸੀ ਕਿ ਇਕ ਵਿਅਕਤੀ ਨੂੰ ਬਿਨਾਂ ਨੰਬਰ ਮੋਟਰਸਾਈਕਲ ’ਤੇ ਆਉਂਦਿਆ ਰੋਕਿਆ। ਜਿਸ ਕੋਲ ਕੋਈ ਕਾਗਜ਼ ਨਹੀਂ ਸਨ ਅਤੇ ਉਸ ਦੀ ਪਛਾਣ ਗੁਰਜੰਟ ਸਿੰਘ ਜੰਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਕਿਰਤੋਵਾਲ ਵਜੋਂ ਹੋਈ। ਪੁਛਗਿੱਛ ਦੌਰਾਨ ਉਸ ਕੋਲੋਂ ਚਾਰ ਮੋਟਰਸਾਈਕਲ ਪਲਸਰ, ਹੰਕ, ਪਲਟੀਨਾ ਤੇ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕੀਤੇ। ਮੁਲਜ਼ਮ  ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।