ਗੁਰਦਾਸਪੁਰ ਦੇ ਨੌਜਵਾਨਾਂ ਨੇ ਕੱਢਿਆ ਮਾਰਚ, ਕਿਹਾ- ''ਲੱਚਰ ਗਾਣੇ ਬੰਦ ਕਰੋ''

01/15/2023 4:15:30 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ 'ਚ ਅੱਜ ਨੌਜਵਾਨਾਂ ਦੇ ਇਕ ਵੱਡੇ ਇਕੱਠ ਵਲੋਂ ਗੀਤ ਤੇ ਗਾਉਣ ਵਾਲੇ ਉਨ੍ਹਾਂ ਗਾਇਕਾਂ ਖ਼ਿਲਾਫ਼ ਅਵਾਜ਼ ਉਠਾਈ ਗਈ, ਜੋ ਸਮਾਜ 'ਚ ਅੱਜ ਮੁਖ ਤੌਰ 'ਤੇ ਨਸ਼ਾ, ਹਥਿਆਰਾਂ ਅਤੇ ਇਕ ਪੰਜਾਬਣ ਜਾਂ ਔਰਤ ਸਮਾਜ ਨੂੰ ਗ਼ਲਤ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰ ਰਹੇ ਹਨ। ਯੁਵਾ ਪਰਿਵਾਰ ਸੇਵਾ ਸਮਿਤੀ ਦੇ ਬੈਨਰ ਹੇਠ ਇਕੱਠੇ ਹੋਏ ਨੌਜਵਾਨਾਂ ਵਲੋਂ ਬਟਾਲਾ ਸ਼ਹਿਰ ਅੰਦਰ ਵੱਖ-ਵੱਖ ਸਲੋਗਨ ਦੇਂਦੇ ਹੋਏ ਇਕ ਰੋਸ ਮਾਰਚ ਕੱਢਿਆ ਗਿਆ। ਉਨ੍ਹਾਂ ਨੇ ਆਪਣੇ ਹੱਥਾਂ 'ਚ ਬੈਨਰ ਫੜੇ ਹੋਏ ਸਨ, ਜਿਸ 'ਤੇ ਲਿਖਿਆ 'ਲੱਚਰ ਗਾਣੇ ਬੰਦ ਕਰੋ, ਪੰਜਾਬ ਬਚਾਓ'।

ਇਹ ਵੀ ਪੜ੍ਹੋ- ਅਮਰੀਕਾ ’ਚ ਤੂਫ਼ਾਨ ਕਾਰਨ ਢਹਿ-ਢੇਰੀ ਹੋਏ ਮਕਾਨ; ਮਲਬੇ ’ਚੋਂ ਕੱਢੇ ਗਏ ਲੋਕ, 9 ਮਰੇ

ਯੁਵਾ ਪਰਿਵਾਰ ਸੇਵਾ ਸਮਿਤੀ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬ ਭਰ 'ਚ ਉਹ ਗੀਤਾਂ ਅਤੇ ਫ਼ਿਲਮਾਂ ਦੇ ਵਿਰੋਧ 'ਚ ਆਵਾਜ਼ ਚੁੱਕ ਰਹੇ ਹਨ, ਜੋ ਛੋਟੇ ਬੱਚਿਆਂ ਅਤੇ ਅੱਜ ਦੀ ਨੌਜਵਾਨ ਪੀੜੀ ਦੀ ਮਾਨਸਿਕਤਾ ਤੇ ਗ਼ਲਤ ਅਸਰ ਪਾ ਰਹੇ ਹਨ। ਬਟਾਲਾ 'ਚ ਰੋਡ ਮਾਰਚ ਕਰਦੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਿਰੋਧ ਇਹ ਹੈ ਕਿ ਅੱਜ ਬਹੁਤ ਅਜਿਹੇ ਗਾਇਕ ਹਨ, ਜੋ ਆਪਣੇ ਗੀਤਾਂ ਰਾਹੀਂ ਨਸ਼ਾ, ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ। ਇਕ ਪੰਜਾਬਣ ਜਾਂ ਔਰਤ ਵਰਗ ਨੂੰ ਗ਼ਲਤ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਹਨ ਜੋ ਸਮਾਜ 'ਚ ਜ਼ਹਿਰ ਵਾਂਗ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਕਿਹਾ ਕਿ ਅੱਜ ਇਹ ਹਾਲਾਤ ਹੋ ਚੁੱਕੇ ਹਨ ਕਿ ਜੋ ਪੰਜਾਬੀ ਨੌਜਵਾਨ ਪੀੜੀ ਦੇ ਰੋਲ ਮਾਡਲ ਕਦੇ ਭਗਤ ਸਿੰਘ, ਰਾਜਗੁਰੂ, ਹਰੀ ਸਿੰਘ ਨਲੂਆ ਵਾਂਗ ਜੋਧੇ ਹੁੰਦੇ ਸਨ, ਉਸ ਦੇ ਉਲਟ ਇਹ ਗ਼ਲਤ ਗਾਇਕੀ ਗਾਉਣ ਵਾਲੇ ਗਾਇਕ ਬਣ ਰਹੇ ਹਨ। ਜਿਸ ਨਾਲ ਜਿਥੇ ਮਾਨਸਿਕਤਾ ਬਦਲ ਰਹੀ ਹੈ, ਉਥੇ ਹੀ ਸਮਾਜ 'ਚ ਜੁਰਮ ਵੱਧ ਰਿਹਾ ਹੈ। ਉਨ੍ਹਾਂ ਕਿ ਉਹ ਇਸ ਮਾਰਚ ਰਾਹੀਂ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ ਤਾਂ ਜੋ ਨਿਰੋਏ ਸਮਾਜ ਸਿਰਜਿਆ ਜਾਵੇ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan