ਨਸ਼ੇ ਦੀ ਹਾਲਤ ’ਚ ਪਾਕਿਸਤਾਨ ਗਿਆ ਨੌਜਵਾਨ ਤਿੰਨ ਸਾਲ ਬਾਅਦ ਰਿਹਾਅ

06/15/2023 4:10:58 PM

ਅਜਨਾਲਾ (ਗੁਰਜੰਟ)- ਕਰੀਬ ਤਿੰਨ ਸਾਲ ਪਹਿਲਾਂ ਨਸ਼ੇ ਦੀ ਹਾਲਤ ਵਿਚ ਸਰਹੱਦ ਪਾਰ ਕਰ ਚੁੱਕੇ ਇਕ ਨੌਜਵਾਨ ਨੂੰ ਬੀਤੇ ਦਿਨ ਪਾਕਿਸਤਾਨ ਵੱਲੋਂ ਰਿਹਾਅ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਬੱਲੜਵਾਲ ਦਾ ਨੌਜਵਾਨ ਕਰੀਬ ਤਿੰਨ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਜ਼ੀਰੋ ਲਾਈਨ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ, ਜਿਸ ਨੂੰ ਤਿੰਨ ਸਾਲ ਬਾਅਦ ਪਾਕਿਸਤਾਨ ਵੱਲੋਂ ਰਿਹਾਅ ਕੀਤਾ ਗਿਆ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਬਲਵਿੰਦਰ ਸਿੰਘ ਉਰਫ਼ ਬੱਬਾ ਨੇ ਦੱਸਿਆ ਕਿ ਉਹ ਕ੍ਰਿਕਟ ਖੇਡਣ ਦਾ ਸ਼ੌਕ ਰੱਖਦਾ ਹੈ ਅਤੇ ਤਿੰਨ ਸਾਲ ਪਹਿਲਾਂ ਕ੍ਰਿਕਟ ਦਾ ਮੈਚ ਖੇਡਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਸ਼ਰਾਬ ਪੀਣ ਬੈਠ ਗਿਆ, ਜਿਸ ਤੋਂ ਬਾਅਦ ਨਸ਼ਾ ਇੰਨਾ ਹੋ ਗਿਆ ਕਿ ਮੈਨੂੰ ਪਤਾ ਨਹੀਂ ਚਲਿਆ ਕਿ ਕਦੋਂ ਪਾਕਿਸਤਾਨ ਵਿਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਸ਼ਾਸਨ ਵੱਲੋਂ ਮੇਰੀ 6 ਮਹੀਨੇ ਪੁੱਛਗਿੱਛ ਕੀਤੀ ਗਈ ਤੇ ਢਾਈ ਸਾਲ ਜੇਲ ਵਿਚ ਰੱਖਿਆ ਗਿਆ, ਜਿੱਥੇ ਕਿ ਨਰਕ ਭਰੀ ਜ਼ਿੰਦਗੀ ਜਿਊਣ ਤੋਂ ਬਾਅਦ ਮੈਂ ਆਪਣੇ ਦੇਸ਼ ਵਿਚ ਵਾਪਸ ਆਇਆ ਹਾਂ ਅਤੇ ਪਰਿਵਾਰ ਨੂੰ ਮਿਲ ਕੇ ਬੇਹੱਦ ਖੁਸ਼ੀ ਹੋਈ ਹੈ।

ਇਹ ਵੀ ਪੜ੍ਹੋ- ਮੋਗਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੁਆਏ ਵੈਣ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan