ਦਿਨ-ਦਿਹਾਡ਼ੇ ਕੋਠੀ ’ਚੋਂ ਲੱਖਾਂ ਦੀ ਚੋਰੀ

08/29/2019 1:11:50 AM

ਅੰਮ੍ਰਿਤਸਰ (ਸਫਰ)-ਥਾਣਾ ਰਣਜੀਤ ਐਵੀਨਿਊ ਨਾਲ ਲੱਗਦੀ ਡੀ-ਬਲਾਕ ਦੀ ਕੋਠੀ ਨੰਬਰ ਡੀ-212 ’ਚ ਦਿਨ-ਦਿਹਾੜੇ ਚੋਰਾਂ ਨੇ 12 ਤੋਲੇ ਦੇ ਕਰੀਬ ਸੋਨੇ ਦੇ ਗਹਿਣਿਆਂ ਸਮੇਤ 50 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ, ਕੈਮਰਾ ਤੇ ਹੋਰ ਕੀਮਤੀ ਸਾਮਾਨ ਅਲਮਾਰੀ ਤੋਡ਼ ਕੇ ਹੱਥ ਸਾਫ਼ ਕਰ ਦਿੱਤਾ। ਕੋਠੀ ਮਾਲਕ ਗੁਰਇਕਬਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬਾਅਦ ਦੁਪਹਿਰ 4 ਵਜੇ ਪਤਨੀ ਦਪਿੰਦਰ ਕੌਰ ਨਾਲ ਸ਼ਾਪਿੰਗ ਲਈ ਗਏ ਸਨ, ਪਿੱਛੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ। ਥਾਣਾ ਰਣਜੀਤ ਐਵੀਨਿਊ ’ਚ ਇਸ ਮਾਮਲੇ ’ਚ ਐੱਫ. ਆਈ. ਆਰ. ਨੰਬਰ 120 ਤਹਿਤ ਅਣਪਛਾਤੇ ਲੋਕਾਂ ’ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਹੁਣ ਤੱਕ 50 ਹਜ਼ਾਰ ਦੀ ਨਕਦੀ, 12 ਤੋਲਾ ਸੋਨਾ, 4 ਏਅਰ ਰਿੰਗ, 1 ਡਾਇਮੰਡ ਸੈੱਟ, 1 ਮੋਬਾਇਲ, 1 ਕੈਮਰਾ ਤੇ ਹੋਰ ਸਾਮਾਨ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਹੈ। ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ।

ਇਲਾਕੇ ’ਚ ਦਹਿਸ਼ਤ
ਦਿਨ ’ਚ ਰਿਟਾਇਰਡ ਬੈਂਕ ਮੈਨੇਜਰ ਗੁਰਇਕਬਾਲ ਸਿੰਘ ਦੀ ਕੋਠੀ ’ਚ ਹੋਈ ਲੱਖਾਂ ਦੀ ਚੋਰੀ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਹੈ। ਇਲਾਕੇ ਦੇ ਲੋਕ ਜਿਥੇ ਹੈਰਾਨ ਹਨ, ਉਥੇ ਹੀ ਜਾਂਚ ਕਰ ਰਹੀ ਪੁਲਸ ਟੀਮ ਪ੍ਰੇਸ਼ਾਨ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਜਤਿੰਦਰ ਸਿੰਘ ਕਹਿੰਦੇ ਹਨ ਕਿ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇ ਮਾਰ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Karan Kumar

This news is Content Editor Karan Kumar