DC ਦੇ ਭਰੋਸੇ ਤੋਂ ਬਾਅਦ ਵਿਭਾਗ ਨੇ ਚੁੱਕਿਆ ਪਲਟੂਨ ਪੁਲ, ਕਿਸ਼ਤੀ ਰਾਹੀਂ ਲੋਕਾਂ ਦਾ ਆਉਣਾ-ਜਾਣਾ ਹੋਇਆ ਸ਼ੁਰੂ

06/30/2023 6:24:34 PM

ਬਹਿਰਾਮਪੁਰ (ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਮਕੌੜਾ ਪੱਤਣ ’ਤੇ ਪਿਛਲੇ ਦਿਨੀਂ ਉਸ ਸਮੇਂ ਸਥਿਤੀ ਬੜੀ ਤਣਾਅਪੂਰਨ ਬਣ ਗਈ ਸੀ, ਜਦੋਂ ਸਬੰਧਿਤ ਵਿਭਾਗ ਵੱਲੋਂ ਰਾਵੀ ਦਰਿਆ ’ਤੇ ਬਣੇ ਪਲਟੂਨ ਪੁਲ ਨੂੰ ਚੁੱਕਣ ਲਈ ਸਬੰਧਿਤ ਵਿਭਾਗ ਦੇ ਕਰਮਚਾਰੀ ਪਹੁੰਚੇ ਸੀ। ਦੂਜੇ ਪਾਸੇ ਰਾਵੀ ਦਰਿਆ ਤੋਂ ਪਰਲੇ ਪਾਸੇ ਪਿੰਡਾਂ ਦੇ ਲੋਕ ਇਸ ਪੁਲ ਨੂੰ ਚੁੱਕਣ ਵਿਰੁੱਧ ਵਿਚ ਖੜ੍ਹੇ ਹੋ ਗਏ ਸਨ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਪੁਲ ਚੁੱਕਿਆ ਗਿਆ ਤਾਂ ਸਿਰਫ਼ ਇਕ ਕਿਸ਼ਤੀ ਦਾ ਸਹਾਰਾ ਹੈ ਪਰ ਜੋ ਇੱਥੇ ਕਿਸ਼ਤੀ ਹੈ, ਉਸ ਦੀ ਹਾਲਤ ਤਰਸਯੋਗ ਹੋਣ ਕਾਰਨ ਉਸ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਕਿਸੇ ਵੇਲੇ ਵੀ ਦਰਿਆ ਵਿਚ ਡੁੱਬਣ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ, ਇਸ ਲਈ ਪਹਿਲਾਂ ਸਾਨੂੰ ਨਵੀਂ ਕਿਸ਼ਤੀ ਦਿੱਤੀ ਜਾਵੇ ਫਿਰ ਇਹ ਪੁਲ ਚੁੱਕਿਆ ਜਾਵੇ। ਇਸ ਉਪਰੰਤ ਲੋਕਾਂ ਵੱਲੋਂ ਰਾਵੀ ਦਰਿਆ ’ਤੇ ਧਰਨਾ ਲਾ ਦਿੱਤਾ ਗਿਆ ਸੀ ।

ਇਹ ਵੀ ਪੜ੍ਹੋ- ਕਾਰ ਬੈਕ ਕਰਦਿਆਂ ਸੰਗੀਤ ਦੀ ਲੋਰ 'ਚ ਕਰ 'ਤਾ ਵੱਡਾ ਕਾਂਡ, NGO ਦੇ ਚੇਅਰਮੈਨ ਦੀ ਦਰਦਨਾਕ ਮੌਤ

ਇਹ ਸਾਰਾ ਮਾਮਲਾ ਲੋਕਾਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪੁਲ ਚੁੱਕਣ ਤੋਂ ਪਹਿਲਾਂ ਇਕ ਨਵੀਂ ਕਿਸ਼ਤੀ ਦਾ ਇੰਤਜ਼ਾਮ ਕਰਨ ਤੋਂ ਬਾਅਦ ਪੁਲ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਕ ਮੰਗ-ਪੱਤਰ ਰਾਹੀਂ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਜਲਦ ਇਕ ਨਵੀਂ ਕਿਸ਼ਤੀ ਦਾ ਪ੍ਰਬੰਧ ਕਰਨ ਦੇ ਲਈ ਭਰੋਸਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅੱਜ ਸਬੰਧਿਤ ਵਿਭਾਗ ਨੇ ਇਹ ਪਲਟੂਨ ਪੁਲ ਚੁੱਕ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਬੰਦ ਅਪਰਾਧੀਆਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦਾ ਵੱਡਾ ਕਦਮ

ਓਧਰ ਮੌਕੇ’ ਤੇ ਮੌਜੂਦ ਸਬੰਧਿਤ ਵਿਭਾਗ ਦੇ ਕਰਮਚਾਰੀ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਇਹ ਪੁਲ ਚੁੱਕਣ ਤੋਂ ਉਪਰੰਤ ਲੋਕਾਂ ਦੇ ਆਉਣ-ਜਾਣ ਲਈ ਕਿਸ਼ਤੀ ਦੀ ਸਹੂਲਤ ਸ਼ੁਰੂ ਕਰ ਦਿੱਤਾ ਗਈ ਹੈ, ਜੋ ਸਵੇਰ ਤੋਂ ਸ਼ਾਮ ਤੱਕ ਸਮੇਂ-ਸਮੇਂ ਨਾਲ ਹਰ ਰੋਜ਼ ਚਲਾਈ ਜਾਵੇਗੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਵੈ-ਇੱਛਾ ਸੇਵਾਵਾਂ ਖ਼ਤਮ ਕਰਨ ਦਾ ਲਿਆ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan