ਤਿੰਨ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਛੱਪਡ਼ ’ਚੋਂ ਮਿਲੀ ਲਾਸ਼

06/20/2019 5:49:02 AM

ਖਡੂਰ ਸਾਹਿਬ,(ਗਿੱਲ)- ਪੁਲਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੁਡ਼ੀਵਲਾਹ ਦੇ ਛੱਪਡ਼ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਕੁਡ਼ੀਵਲਾਹ ਦੇ ਛੱਪਡ਼ ’ਚੋਂ ਇਕ ਅਣਪਛਾਤੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤੇ ਥਾਣਾ ਵੈਰੋਵਾਲ ਦੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ’ਤੇ ਪਤਾ ਲੱਗਾ ਕੇ ਇਹ ਲਾਸ਼ ਬਲਵਿੰਦਰ ਸਿੰਘ ਜੋ ਕਿ ਪਿੰਡ ਮੰਡਾਲਾ ਦਾ ਵਸਨੀਕ ਹੈ ਅਤੇ 16 ਜੂਨ ਤੋਂ ਲਾਪਤਾ ਸੀ। ਅੱਜ ਕਰੀਬ 3 ਦਿਨ ਦਿਨ ਬਾਅਦ ਉਕਤ ਵਿਅਕਤੀ ਦੀ ਲਾਸ਼ ਛੱਪਡ਼ ’ਚ ਤੈਰਦੀ ਮਿਲੀ। ਪਤਾ ਲੱਗਾ ਕਿ ਬਲਵਿੰਦਰ ਸ਼ਰਾਬ ਪੀਣ ਦਾ ਵੀ ਆਦੀ ਸੀ। ਪਰਿਵਾਰ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕਰਵਾਉਣ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

Bharat Thapa

This news is Content Editor Bharat Thapa