ਰੰਜਿਸ਼ ਦੇ ਚੱਲਦਿਆਂ 2 ਭਰਾਵਾਂ ''ਤੇ ਹਮਲਾ, ਜ਼ਖਮੀ

07/24/2020 10:28:42 AM

ਤਰਨਤਾਰਨ (ਰਾਜੂ) : ਥਾਣਾ ਚੋਹਲਾ ਸਾਹਿਬ ਪੁਲਸ ਨੇ 2 ਭਰਾਵਾਂ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਲਖਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਿੜੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਐਕਸਾਈਜ਼ ਵਿਭਾਗ ਨੇ ਮੰਡ ਦਰਿਆ 'ਚ ਛਾਪੇਮਾਰੀ ਕੀਤੀ ਸੀ ਜਿਸ ਸਬੰਧੀ ਪਿੰਡ ਦੇ ਹੀ ਦਲੇਰ ਸਿੰਘ, ਸੋਢੀ ਅਤੇ ਸੋਨੂੰ ਉਨ੍ਹਾਂ 'ਤੇ ਸ਼ੱਕ ਕਰਦੇ ਸਨ ਕਿ ਇਹ ਰੇਡ ਅਸੀਂ ਕਰਵਾਈ ਹੈ। ਇਸ ਦੀ ਰੰਜਿਸ਼ ਰੱਖਦਿਆਂ ਉਕਤ ਲੋਕਾਂ ਨੇ ਹਮਸਲਾਹ ਹੋ ਕੇ ਸਾਡੇ ਉਪਰ ਹਮਲਾ ਕੀਤਾ ਅਤੇ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਿਸ ਦੀ ਸ਼ਿਕਾਇਤ ਅਸੀਂ ਤੁਰੰਤ ਪੁਲਸ ਨੂੰ ਕਰ ਦਿੱਤੀ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ

ਇਸ ਸਬੰਧੀ ਏ. ਐੱਸ. ਆਈ. ਸੁਖਵੰਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਦਲੇਰ ਸਿੰਘ, ਸੋਢੀ ਪੁੱਤਰਾ ਸੋਖਾ ਸਿੰਘ ਅਤੇ ਸੋਨੂੰ ਪੁੱਤਰ ਸੁੱਚਾ ਸਿੰਘ ਵਾਸੀ ਕਿੜੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Baljeet Kaur

This news is Content Editor Baljeet Kaur