ਹੇਰਾਫੇਰੀ ਨਾਲ ਪੈਸੇ ਕਢਾਉਂਦਾ ਆਇਆ ਅੜਿੱਕੇ

01/13/2019 2:02:27 AM

ਪਠਾਨਕੋਟ,   (ਆਦਿਤਿਆ)-  ਯੂਨਾਈਟਡ ਹੋਟਲ ਨੇਡ਼ੇ ਐੱਸ.ਬੀ.ਆਈ. ਏ.ਟੀ.ਐੱਮ. ਮਸ਼ੀਨ ’ਚੋਂ ਪੈਸੇ ਕਢਵਾਉਣ ਆ ਰਹੇ ਲੋਕਾਂ ਨਾਲ ਖੁਦ ਏ. ਟੀ. ਐੱਮ. ਫਡ਼ ਪਿੰਨ ਕੋਡ ਨੋਟ ਕਰਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਦੀ ਵੀਡੀਓ ’ਚ ਆਉਣ ਦੇ ਬਾਅਦ ਫਡ਼ੇ ਗਏ ਵਿਅਕਤੀ ਨੇ ਪੁਲਸ ਦੀ ਪੁੱਛਗਿਛ ’ਚ ਦੱਸਿਆ ਕਿ ਉਸ ਨੇ ਤੇ ਉਸ ਦੇ ਸਾਥੀ ਨੇ 30 ਜੂਨ ਨੂੰ ਮਾਮੂਨ ਏਰੀਆ ’ਚ ਆਰਮੀ ਹੌਲਦਾਰ ਦਾ ਏ.ਟੀ.ਐੱਮ. ਚੇਂਜ ਕਰ ਕੇ 51 ਹਜ਼ਾਰ ਰੁਪਏ, ਗੁਰਦਾਸਪੁਰ ਰੋਡ ਸਥਿਤ ਐੱਸ.ਬੀ.ਆਈ. ਦੇ ਏ.ਟੀ.ਐੱਮ. ਤੋਂ ਵਿਅਕਤੀ ਦਾ ਏ.ਟੀ.ਐੱਮ. ਚੇਂਜ ਕਰਕੇ 74 ਹਜ਼ਾਰ ਰੁਪਏ ਕਢਵਾਏ ਸਨ। ਫਡ਼ਿਆ ਗਿਆ ਵਿਅਕਤੀ ਅਨਿਲ ਕੁਮਾਰ ਨਿਵਾਸੀ ਰੋਹਤਕ ਹਰਿਆਣਾ ਦਾ ਰਹਿਣ ਵਾਲਾ ਹੈ, ਜਦਕਿ ਉਸ ਦਾ ਦੂਜਾ ਸਾਥੀ ਅਜੇ ਫਰਾਰ ਹੈ। ਥਾਣਾ ਡਵੀਜ਼ਨ ਨੰਬਰ-1 ਦੀ ਪੁਲਸ ਨੇ ਫਡ਼ੇ ਅਨਿਲ ਕੁਮਾਰ ਨੂੰ ਅਦਾਲਤ ’ਚ ਪੇਸ਼ ਕੀਤਾ। ਜਿਥੇ ਉਸ ਨੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪੁੱਛਗਿਛ ਦੇ ਬਾਅਦ ਹੋਰ ਖੁਲਾਸੇ ਹੋਣ ਦੀ ਉਮੀਦ ਹੈ।