ਲਿੰਗ ਅਨੁਪਾਤ ''ਚ ਹੋਇਆ ਸੁਧਾਰ ਸਾਡੇ ਸਾਰਿਆਂ ਲਈ ਮਾਨ ਵਾਲੀ ਗੱਲ : ਵਿਧਾਇਕ ਭੁੱਲਰ

03/18/2018 10:58:12 AM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - 'ਬੇਟੀ ਬਚਾਓ ਬੇਟੀ ਪੜਾਓ' ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਜ਼ਿਲਾ ਜਨਰਲ ਸਕੱਤਰ ਨਿਰਵੈਲ ਸਿੰਘ ਲਾਡੀ ਸੁਰਸਿੰਘ ਵਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸੁਰਸਿੰਘ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣ ਦੀ ਸੋਚ ਸਮਾਜ ਵਿਚ ਵਿਕਸਤ ਕਰਨ ਲਈ ਇਹ ਇਕ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਧੀਆਂ ਸਮਾਜ ਦਾ ਤਾਜ ਹਨ। ਉਨ੍ਹਾਂ ਵਲੋਂ ਸਰਕਾਰ ਵਲੋਂ ਚਲਾਈਆ ਸਕੀਮਾਂ ਸਾਬੰਧੀ ਬੋਲਦਿਆਂ ਕਿਹਾ ਕਿ ਜੋ ਵੀ ਕੰਮ ਨਿਯਮਾਂ ਸਬੰਧੀ ਹੋ ਸਕਦੇ ਹਨ। ਉਨ੍ਹਾਂ ਨੂੰ ਸਮੇਂ ਅਨੁਸਾਰ ਹਰ ਹਾਲਤ ਵਿਚ ਲਾਗੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਤਰਨਤਾਰਨ ਅੰਦਰ ਜੋ ਲਿੰਗ ਅਨਪਾਤ ਵਿਚ ਸੁਧਾਰ ਹੋਇਆ ਹੈ ਉਹ ਸਾਡੇ ਸਾਰਿਆਂ ਲਈ ਮਾਨ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਵਿਧਾਇਕ ਭੁੱਲਰ ਵਲੋਂ ਨਵ ਜਨਮੀਆਂ ਬੱਚੀਆਂ ਦੇ ਜਨਮ ਦੀ ਖੁਸ਼ੀ ਵਿਚ ਕੇਕ ਕੱਟੇ ਗਏ ਅਤੇ 51 ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਬਸਤਰ ਭੇਂਟ ਕੀਤੇ ਗਏ। ਸੀ. ਡੀ. ਪੀ. ਓ ਭਿੱਖੀਵਿੰਡ ਸ੍ਰੀ ਮਤੀ ਮੀਨਾ ਕੁਮਾਰੀ ਅਤੇ ਜ਼ਿਲਾ ਜਨਰਲ ਸਕੱਤਰ ਨਿਰਵੈਲ ਸਿੰਘ ਲਾਡੀ ਵਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਗੁਲਦਸਤਾ ਭੇਂਟ ਕੀਤਾ ਗਿਆ । ਇਸ ਮੌਕੇ ਹੋਰਨਾ ਤੋ ਇਲਾਵਾ ਸੁਖਦੀਪ ਸਿੰਘ, ਪ੍ਰਭਦੀਪ ਸਿੰਘ ਸੋਨੂੰ ਸਰਪੰਚ ਸੁਰਸਿੰਘ, ਗੁਰਅਜਮੇਰ ਸਿੰਘ, ਤਰਸੇਮ ਸਿੰਘ, ਬਾਬਾ ਮੁਖਤਾਰ ਸਿੰਘ, ਸਲਵਿੰਦਰ ਸਿੰਘ ਫੋਜੀ, ਜਥੇਦਾਰ ਦਰਸ਼ਨ ਸਿੰਘ, ਨਿਸ਼ਾਨ ਸਿੰਘ, ਵਸਾਵਾ ਸਿੰਘ ਆਦਿ ਹਾਜ਼ਰ ਸਨ।