ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ ''ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ

Saturday, Feb 11, 2023 - 03:32 PM (IST)

ਫਿਰੋਜ਼ਪੁਰ (ਮਲਹੋਤਰਾ)- ਰੇਲ ਵਿਭਾਗ ਵੱਲੋਂ ਸਾਹਨੇਵਾਲ-ਅੰਮ੍ਰਿਤਸਰ ਰੇਲ ਰੂਟ ’ਤੇ ਵੱਖ-ਵੱਖ ਥਾਈਂ ਕੀਤੇ ਜਾਣ ਵਾਲੇ ਕੰਮ ਕਾਰਨ ਇਸ ਟਰੈਕ ’ਤੇ ਚੱਲਣ ਵਾਲੀ ਗੱਡੀ ਨੰਬਰ 19225-19226 ਨੂੰ ਰੂਟ ਬਦਲ ਕੇ ਕੱਢਿਆ ਜਾਵੇਗਾ। ਉੱਤਰ ਰੇਲਵੇ ਹੈੱਡ ਕੁਆਰਟਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਬਿਆਸ-ਬੁਟਾਰੀ, ਟਾਂਗੜਾ-ਜੰਡਿਆਲਾ ਅਤੇ ਜੰਡਿਆਲਾ-ਮਾਨਾਂਵਾਲਾ ਸਟੇਸ਼ਨਾਂ ਵਿਚਾਲੇ ਵੱਖ-ਵੱਖ ਦਿਨਾਂ ਦੌਰਾਨ ਜ਼ਰੂਰੀ ਕੰਮ ਕੀਤੇ ਜਾਣੇ ਹਨ, ਜਿਸ ਕਾਰਨ 16 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 2 ਮਾਰਚ ਅਤੇ 6 ਮਾਰਚ ਨੂੰ ਉਕਤ ਦੋਵੇਂ ਰੇਲਗੱਡੀਆਂ ਨੂੰ ਜਲੰਧਰ ਸ਼ਹਿਰ ਤੋਂ ਮੁਕੇਰੀਆਂ ਦੇ ਰਸਤੇ ਪਠਾਨਕੋਟ ਕੱਢਿਆ ਜਾਵੇਗਾ। ਇਨਾਂ ਗੱਡੀਆਂ ਦਾ ਬਿਆਸ, ਅੰਮ੍ਰਿਤਸਰ, ਵੇਰਕਾ, ਬਟਾਲਾ, ਧਾਰੀਵਾਲ, ਗੁਰਦਾਸਪੁਰ ਸਟੇਸ਼ਨਾਂ ’ਤੇ ਸਟਾਪੇਜ ਨਹੀਂ ਹੋਵੇਗਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ: 15 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਨਾਬਾਲਗ ਗ੍ਰਿਫ਼ਤਾਰ

ਅੰਬਾਲਾ-ਦਿੱਲੀ ਬਲਾਕ ਕਾਰਨ ਪ੍ਰਭਾਵਿਤ ਹੋਣਗੀਆਂ ਮੰਡਲ ਦੀਆਂ 6 ਰੇਲਗੱਡੀਆਂ

ਰੇਲ ਵਿਭਾਗ ਵੱਲੋਂ ਅੰਬਾਲਾ ਕੈਂਟ-ਦਿੱਲੀ ਰੇਲ ਸੈਕਸ਼ਨ ਵਿਚਾਲੇ ਕੀਤੇ ਜਾ ਰਹੇ ਕੰਮ ਕਾਰਨ ਫਿਰੋਜ਼ਪੁਰ ਮੰਡਲ ਦੀਆਂ 6 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਉੱਤਰ ਰੇਲਵੇ ਹੈਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਵਿਭਾਗ ਵੱਲੋਂ ਤਾਰੋਈ-ਭੈਣੀ ਖੁਰਦ ਸਟੇਸ਼ਨਾਂ ਵਿਚਾਲੇ 12 ਫਰਵਰੀ ਨੂੰ ਪੁਲ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵੀਂ ਦਿੱਲੀ-ਜਲੰਧਰ ਵਿਚਾਲੇ ਚੱਲਣ ਵਾਲੇ ਗੱਡੀ ਨੰਬਰ 14681 ਐਤਵਾਰ ਨੂੰ ਰੱਦ ਰਹੇਗੀ।

ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ

ਇਸ ਤੋਂ ਇਲਾਵਾ ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈਸ ਗੱਡੀ ਨੰਬਰ 12460 ਨੂੰ ਅੰਬਾਲਾ ਕੈਂਟ ਤੋਂ ਅੱਗੇ ਰੱਦ ਕਰਦੇ ਹੋਏ ਇੱਥੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ। ਅੰਮ੍ਰਿਤਸਰ-ਬਾਂਦਰਾ ਟਰਮੀਨਲਜ਼ ਗੱਡੀ ਨੰਬਰ 12926 ਨੂੰ 105 ਮਿੰਟ ਦੇਰੀ ਨਾਲ, ਅੰਮ੍ਰਿਤਸਰ-ਕਟਿਹਾਰ ਅਮਰਪਾਲੀ ਐਕਸਪ੍ਰੈੱਸ ਗੱਡੀ ਨੰਬਰ 15708 ਨੂੰ 90 ਮਿੰਟ ਦੇਰੀ ਨਾਲ, ਪਠਾਨਕੋਟ-ਦਿੱਲੀ ਐਕਸਪ੍ਰੈੱਸ ਗੱਡੀ ਨੰਬਰ 22430 ਨੂੰ 75 ਮਿੰਟ ਦੇਰੀ ਨਾਲ ਅਤੇ ਪਠਾਨਕੋਟ-ਦਿੱਲੀ ਐਕਸਪ੍ਰੈਸ ਗੱਡੀ ਨੰਬਰ 12752 ਨੂੰ 60 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ।

 ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan