ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਮੀਟਿੰਗ

03/14/2019 8:24:43 PM

ਤਰਨਤਾਰਨ, (ਆਹਲੂਵਾਲੀਆ) : ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਨ.ਸਕੱਤਰ ਅਤੇ ਸ਼ਹਿਰੀ ਪ੍ਰਧਾਨ ਤਰਨਤਾਰਨ ਡਾ. ਪ੍ਰਭਜੀਤ ਸਿੰਘ ਸੰਧੂ ਨੇ ਮੀਟੰਗ ਦੌਰਾਨ ਇਸ ਸਬੰਧ 'ਚ 'ਜਗਬਾਣੀ' ਨਾਲ ਆਪਣੇ ਇਹ ਵਿਚਾਰ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੁੱਝ ਮੁਲਾਜ਼ਮ/ਵਰਕਰ ਉਨ੍ਹਾਂ ਦੇ ਦਬਾਅ ਹੇਠ ਉਨ੍ਹਾਂ ਦੀ ਚੋਣ 'ਚ ਨਾ ਚਾਹੁੰਦੇ ਹੋਏ ਵੀ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਉਹ ਖੁਦ ਕਾਫੀ ਸਮਾਂ ਪਹਿਲਾਂ ਸ਼੍ਰੋ. ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਬਾਦਲ ਪਰਿਵਾਰ ਦਾ ਵੀ ਸ਼੍ਰੋਮਣੀ ਕਮੇਟੀ 'ਤੇ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਆਦਰਸ਼ ਚੋਣ ਜਾਬਤਾ ਲਗੇ ਹੋਣ ਦੇ ਬਾਵਜੂਦ ਤਰਨਤਾਰਨ ਜ਼ਿਲੇ 'ਚ ਹੋਈ ਸ਼੍ਰੋ. ਅਕਾਲੀ ਦਲ ਵਲੋਂ ਇਕ ਹੋਈ ਚੋਣੀ ਰੈਲੀ ਉਪਰੰਤ ਸ਼ਰਾਬ ਵਰਤਾਉਣ ਦੀ ਖਬਰ ਵੀ ਮੀਡੀਆ 'ਚ ਪੜਨ ਤੇ ਸੁਣਨ ਨੂੰ ਮਿਲੀ ਕਿ ਪੰਥਕ ਹਲਕੇ ਵਿਚ ਸ਼ਰਾਬ ਦੀ ਵਰਤੋਂ ਹੋਈ ਜੋ ਕਿ ਮੰਦਭਾਗੀ ਹੈ। ਭਾਵੇਂ ਕਿ ਇਸ ਸਬੰਧ 'ਚ ਚੋਣ ਕਮਿਸ਼ਨ ਵਲੋਂ ਉਸੇ ਸਮੇਂ ਰਿਪੋਰਟ ਤਲਬ ਕਰ ਲਈ ਹੈ, ਸ਼ਲਾਘਾਯੋਗ ਹੈ। ਡਾ. ਪ੍ਰਭਜੀਤ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਖਡੂਰ ਸਾਹਿਬ ਹਲਕਾ ਪੰਥਕ ਹੈ, ਇਸ ਲਈ ਇਥੋਂ ਦੇ ਲੋਕ ਭੱਲੀ ਭਾਂਤ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ਉਮੀਦਵਾਰ ਨੂੰ ਵੋਟ ਪਾਉਣੀ ਹੈ। ਇਸ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਹੀਰਾ ਸਿੰਘ ਵੜਿੰਗ, ਜਸਬੀਰ ਸਿੰਘ ਨੌਸ਼ਹਿਰਾ ਪਨੂੰਆਂ, ਬਲਦੇਵ ਸਿੰਘ ਜਮਸਤਪੁਰ, ਸੁਖਬੀਰ ਸਿੰਘ ਗੋਰਖਾ, ਜਸਬੀਰ ਸਿੰਘ ਬੱਚੜੇ, ਰਛਪਾਲ ਸਿੰਘ ਸ਼ੱਕਰੀ, ਸੁਖਵਿੰਦਰ ਸਿੰਘ ਮੀਆਂਪੁਰ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar