ਲੁਟੇਰਿਆਂ ਨੇ ਗੋਲ਼ੀ ਮਾਰ ਕੇ ਔਰਤ ਨੂੰ ਕੀਤਾ ਜ਼ਖ਼ਮੀ, ਨਕਦੀ ਲੈ ਕੇ ਫਰਾਰ

06/01/2020 4:59:13 PM

ਬਾਬਾ ਬਕਾਲਾ ਸਾਹਿਬ (ਅਠੌਲ਼ਾ, ਰਾਕੇਸ਼) : ਅੱਜ ਦੁਪਹਿਰ 12 ਵਜੇ ਕੁਝ ਲੁਟੇਰਿਆਂ ਵਲੋਂ ਕਸਬਾ ਬਿਆਸ ਵਿਖੇ ਸਥਿਤ ਚਾਂਦ ਡੇਅਰੀ ਜੀ. ਟੀ. ਰੋਡ ਬਿਆਸ 'ਤੇ ਕੰਮ ਕਰਦੀ ਔਰਤ 'ਤੇ ਦੋ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਥਿਆਰਬੰਦ ਲੁਟੇਰੇ ਦੁਕਾਨ ਮਾਲਕਣ 'ਤੇ ਗੋਲ਼ੀ ਚਲਾ ਕੇ ਦੁਕਾਨ ਦੇ ਗੱਲੇ 'ਚੋਂ 15 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰਪਾਲ ਸਿੰਘ, ਜੋ ਕਿ ਆਪਣੀ ਡੇਅਰੀ 'ਤੇ ਬੈਠਾ ਸੀ। ਦੁਪਹਿਰ ਨੂੰ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਾਂ ਉਨ੍ਹਾਂ ਲੁੱਟਖੋਹ ਦੀ ਨੀਅਤ ਨਾਲ ਮਾਲਕ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਰੋ : ਫਗਵਾੜਾ 'ਚ ਹੋਏ NRI ਜੋੜੇ ਦੇ ਕਤਲ ਕੇਸ 'ਚ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ 

ਅਤੇ ਇਹ ਵੇਖਕੇ ਜਦ ਉਸ ਦੀ ਪਤਨੀ ਵੀਨਾ ਰਾਣੀ ਅੱਗੇ ਆਈ ਤਾਂ ਲੁਟੇਰਿਆਂ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ। ਵੀਨਾ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ । ਲੁਟੇਰੇ 15000 ਰੁਪਏ ਦੀ ਨਕਦੀ ਲੁੱਟ ਕੇ ਲੈ ਕੇ ਜਾਣ 'ਚ ਸਫਲ ਹੋ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਮੌਕੇ 'ਤੇ ਪੁੱਜੇ ਹਰਕਿਸ਼੍ਰਨ ਸਿੰਘ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਅਤੇ ਕਿਰਨਦੀਪ ਸਿੰਘ ਸੰਧੂ ਥਾਣਾ ਮੁਖੀ ਬਿਆਸ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਹਥਿਆਰਬੰਦ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਰੋ : 'ਮਹਿੰਗੀ ਸ਼ਰਾਬ ਪੀਣ ਲਈ ਤਿਆਰ ਰਹਿਣ ਪਿਆਕੜ' 

 

Anuradha

This news is Content Editor Anuradha