ਤੇਜ਼ ਰਫਤਾਰ ਟਰੱਕ ਨੇ ਰਿਕਸ਼ੇ ਨੂੰ ਮਾਰੀ ਟੱਕਰ, 1 ਦੀ ਮੌਤ

04/02/2020 7:37:10 PM

ਸੁਰਸਿੰਘ/ਭਿੱਖੀਵਿੰਡ,(ਗੁਰਪ੍ਰੀਤ ਢਿੱਲੋਂ)- ਅੰਮ੍ਰਿਤਸਰ-ਖੇਮਕਰਨ ਨੈਸ਼ਨਲ ਮਾਰਗ ’ਤੇ ਪਿੰਡ ਸਿੰਘਪੁਰਾ ਨੇਡ਼ੇ ਇਕ ਬੇਕਾਬੂ ਤੇਜ਼ ਰਫਤਾਰ ਟਰੱਕ ਵੱਲੋਂ ਇਕ ਰਿਕਸ਼ੇ ਨੂੰ ਟੱਕਰ ਮਾਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਪੂਹਲਾ ਤੋਂ ਭਿੱਖੀਵਿੰਡ ਨੂੰ ਜਾ ਰਹੇ ਰਿਕਸ਼ੇ ’ਤੇ ਜਤਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਹੁਵਿੰਡ, ਵਰਿੰਦਰ ਕੌਰ ਪਤਨੀ ਜਸਬੀਰ ਸਿੰਘ ਵਾਸੀ ਵਰਪਾਲ ਅਤੇ ਗੁਰਦੇਵ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਸਵਾਰ ਸਨ ਅਤੇ ਜਦੋਂ ਉਹ ਸਿੰਘਪੁਰਾ ਨੇਡ਼ੇ ਪਹੁੰਚੇ ਤਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਜਿਸ ਨੂੰ ਹੀਰਾ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਖਡੂਰ ਸਾਹਿਬ ਚਲਾ ਰਿਹਾ ਸੀ, ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗੁਰਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਜਤਿੰਦਰ ਕੌਰ ਅਤੇ ਵਰਿੰਦਰ ਕੌਰ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਐਂਬੂਲੈਂਸ 108 ਰਾਹੀਂ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਪਹੁੰਚੇ ਪੁਲਸ ਚੌਕੀ ਸੁਰਸਿੰਘ ਦੇ ਇੰਚਾਰਜ ਏ. ਐੱਸ. ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।       

Bharat Thapa

This news is Content Editor Bharat Thapa