ਸਮਾਰਟ ਕਾਰਡ ਰਾਹੀਂ ਸੂਬੇ ਦੇ ਹਰੇਕ ਕੋਨੇ 'ਚ ਬੈਠਾ ਲਾਭਪਾਤਰੀ ਲੈ ਸਕਦਾ ਹੈ ਡੀਪੂ ਦੀ ਕਣਕ: ਸਰਕਾਰੀਆ

09/12/2020 5:58:28 PM

ਰਾਜਾਸਾਂਸੀ (ਰਾਜਵਿੰਦਰ) : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਪਣੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਅਮਲੀ ਜਾਮਾਂ ਪਹਿਨਾਉਦਿਆਂ ਹਰੇਕ ਲੋੜਵੰਦ ਪਰਿਵਾਰ ਤੱਕ ਰਾਸ਼ਨ ਪਹੁੰਚਾਣ ਲਈ ਸਮਾਰਟ ਕਾਰਡ ਜਾਰੀ ਕੀਤੇ ਹਨ। ਇਸ ਦਾ ਜ਼ਿਆਦਾ ਲਾਭ ਸਾਡੇ ਹਲਕਾ ਰਾਜਾਸਾਂਸੀ ਦੇ ਰਾਏ ਸਿੱਖ ਬਰਾਦਰੀ ਅਤੇ ਮਜਦੂਰ ਵਰਗ ਨੂੰ ਹੋਵੇਗਾ, ਜੋ ਕਿ ਸੀਜ਼ਨ ਦੌਰਾਨ ਦੋਆਬਾ ਸਾਈਡ 'ਤੇ ਆਲੂਆਂ ਦੀ ਪੁਟਾਈ ਅਤੇ ਹੋਰ ਕੰਮ ਕਰਨ ਲਈ ਚਲੇ ਜਾਂਦੇ ਸਨ। ਉਨ੍ਹਾਂ ਨੂੰ ਆਪਣਾ ਕਣਕ ਦਾ ਕੋਟਾ ਲੈਣ 'ਚ ਬੜੀ ਮੁਸ਼ਕਲ ਆਉਂਦੀ ਸੀ, ਜੋ ਕਿ ਹੁਣ ਸੂਬੇ ਦੇ ਕਿਸੇ ਵੀ ਕੋਨੇ ਤੋਂ ਆਪਣਾ ਰਾਸ਼ਨ ਲੈ ਸਕਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਜਿਲ੍ਹਾਂ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆਂ ਵਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਦਫ਼ਤਰ ਵਿਖੇ ਸਮਾਰਟ ਕਾਰਡਾਂ ਦੀ ਸ਼ੁਰੂਆਤ ਕਰਨ ਸਮੇਂ ਪੱਤਰਾਕਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਇਹ ਵੀ ਪੜ੍ਹੋ: 9 ਕਰੋੜ ਲਈ ਇਸ ਕੁੜੀ ਨੇ ਪ੍ਰੇਮੀ ਅਤੇ ਪਿਤਾ ਤੋਂ ਕਰਾਇਆ ਖ਼ਤਰਨਾਕ ਕੰਮ

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ  ਦੇ ਮੱਧ ਵਰਗੀ ਲੋਕਾਂ ਨੂੰ ਡੇਢ ਸੋ ਕਰੋੜ ਦੇ ਕਰੀਬ ਸਮਾਰਟ ਕਾਰਡ ਜਾਰੀ ਕਰਕੇ ਕਾਂਗਰਸ ਸਰਕਾਰ ਦੀ  ਭੰਡੀ ਪ੍ਰਚਾਰ ਕਰਨ ਵਾਲੇ ਵਿਰੋਧੀ ਸਿਆਸੀ ਆਗੂਆ ਦੇ ਮੂੰਹ ਬੰਦ ਕਰ ਕਿ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿ ਕਹਿੰਦੇ ਹਨ ਕਰਕੇ ਵੀ ਵਿਖਾਉ ਹਨ। ਇਸ ਸਮੇਂ ਐੱਸ.ਡੀ.ਐੱਮ. ਅਜਨਾਲਾ ਦੀਪਕ ਭਾਟੀਆ, ਮਹਾਬੀਰ ਸਿੰਘ ਜੋਨ ਇੰਚਾਰਜ, ਇੰਦਰਪਾਲ ਸਿੰਘ ਲਾਲੀ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਪ੍ਰਧਾਨ ਦਿਆਲ ਸਿੰਘ ਭੱਟੀ, ਵਾਈਸ ਚੇਅਰਮੈਨ ਸਤਿੰਦਰਪਾਲ ਸਿੰਘ ਛੀਨਾਂ ਸਮੇਤ ਦਫ਼ਤਰ ਨਗਰ ਪੰਚਾਇਤ ਅਤੇ ਫੂਡ ਸਪਲਾਈ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।

ਇਹ ਵੀ ਪੜ੍ਹੋ: ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ 50 ਦੇ ਕਰੀਬ ਵਿਅਕਤੀਆਂ ਨੇ ਨੌਜਵਾਨ 'ਤੇ ਕੀਤਾ ਹਮਲਾ

Baljeet Kaur

This news is Content Editor Baljeet Kaur