ਸੰਨੀ ਦਿਓਲ ਦੀ ਚਿੱਠੀ ’ਤੇ ਰੇਲ ਮੰਤਰਾਲਾ ਦਾ ਉਸਾਰੂ ਕਦਮ, ਪਨਿਆੜ ਰੇਲਵੇ ਸਟੇਸ਼ਨ ਦੀ ਸਮੀਖਿਆ ਦੇ ਦਿੱਤੇ ਨਿਰਦੇਸ਼

01/30/2023 11:08:02 AM

ਗੁਰਦਾਸਪੁਰ/ਦੀਨਾਨਗਰ (ਹਰਮਨ)- ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਦਸੰਬਰ 2022 ’ਚ ਸਥਾਨਕ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਲ ਮੰਤਰਾਲਾ ਨੂੰ ਚਿੱਠੀ ਲਿਖ ਕੇ ਪਠਾਨਕੋਟ-ਅੰਮ੍ਰਿਤਸਰ ਰੇਲ ਮਾਰਗ ’ਤੇ ਸਥਿਤ ਪਨਿਆੜ ਰੇਲਵੇ ਸਟੇਸ਼ਨ ’ਤੇ ‌ਰੇਲ ਗੱਡੀਆਂ ਦੇ ਰੁਕਣ ਦੀ ਬੇਨਤੀ ਕੀਤੀ ਸੀ। ਪਨਿਆੜ ਦੀਨਾਨਗਰ ਅਤੇ ਗੁਰਦਾਸਪੁਰ ਦੇ ਵਿਚਕਾਰ ਸਥਿਤ ਹੈ ਅਤੇ ਸਹਿਕਾਰੀ ਖੰਡ ਮਿੱਲ ਕਾਰਨ ਮਸ਼ਹੂਰ ਹੈ।

ਇਹ ਵੀ ਪੜ੍ਹੋ- ਪੰਜ ਸਾਲਾਂ ’ਚ ਵਿਜੀਲੈਂਸ ਕੋਲ ਪਹੁੰਚੀਆਂ ਚਾਰ ਲੱਖ ਸ਼ਿਕਾਇਤਾਂ, ਅਧਿਕਾਰੀਆਂ ਦੀਆਂ ਫ਼ਾਈਲਾਂ ਬਣਨੀਆਂ ਸ਼ੁਰੂ

ਸੰਨੀ ਦਿਓਲ ਵੱਲੋਂ ਲਿਖੇ ਗਏ ਪੱਤਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਰੇਲ ਮੰਤਰਾਲਾ ਨੇ ਆਪਣੇ ਸਬੰਧਤ ਵਿਭਾਗ ਨੂੰ ਇਸ ਦੀ ਸਮੀਖਿਆ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੇਂਦਰੀ ਰੇਲ ਮੰਤਰੀ ਅਨਿਲ ਵੈਸ਼ਨਵ ਵਲੋਂ ਪੱਤਰ ਰਾਹੀਂ ਸੰਨੀ ਦਿਓਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਰੇਲ ਮੰਤਰਾਲਾ ਦੇ ਸਬੰਧਤ ਅਧਿਕਾਰੀਆਂ ਨੂੰ ਇਸ ਬਾਰੇ ਵਿਸਤਾਰ ਨਾਲ ਸਮੀਖਿਆ ਕਰਨ ਲਈ ਕਹਿ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਵਾਪਰਿਆ ਬੱਸ ਹਾਦਸਾ, ਕਰੀਬ 39 ਲੋਕਾਂ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan