ਲੋਕ ਭਲਾਈ ਦੀਆਂ ਸਹੂਲਤਾਂ ਦੇਣ ਵਾਲੇ ਪਹਿਲੇ ਡਿਜੀਟਲ ਸੁਵਿਧਾ ਕੇਂਦਰ ਦੀ ਹੋ ਰਹੀ ਹੈ ਸ਼ੁਰੂਆਤ

06/08/2022 4:26:42 PM

ਬਟਾਲਾ - ਪਾਵਰਕਾਮ ’ਚ ਬਾਰਡਰ ਜ਼ੋਨ ਦੇ ਬਟਾਲਾ ਡਿਵੀਜ਼ਨ ਵਿੱਚ ਪਾਇਲਟ ਪ੍ਰਾਜੈਕਟ ਤਹਿਤ ਦੇ ਲੋਕ ਭਲਾਈ ਲਈ 3 ਸਹੂਲਤਾਵਾਂ ਵਾਲਾ ਪਹਿਲਾ ਡਿਜੀਟਲ ਸੁਵਿਧਾ ਕੇਂਦਰ ਸ਼ੁਰੂ ਕੀਤਾ ਗਿਆ ਹੈ। 10 ਦਿਨਾਂ ਦੇ ਅੰਦਰ-ਅੰਦਰ ਇਸ ਦੀ ਅੰਮ੍ਰਿਤਸਰ ਵਿੱਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਅੰਮ੍ਰਿਤਸਰ ਤੋਂ ਬਾਅਦ ਡਿਜੀਟਲ ਸੁਵਿਧਾ ਕੇਂਦਰ ਦੀ ਸ਼ੁਰੂਆਤ ਜਲੰਧਰ, ਲੁਧਿਆਣਾ, ਪਠਾਨਕੋਟ, ਪਟਿਆਲਾ, ਨਵਾਂਸ਼ਹਿਰ, ਫਿਰੋਜ਼ਪੁਰ, ਤਰਨਤਾਰਨ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕਰ ਦਿੱਤੀ ਜਾਵੇਗੀ। ਅਜਿਹਾ ਹੋਣ ’ਤੇ ਸੂਬੇ ਦੇ ਕਰੀਬ 98 ਲੱਖ ਖਪਤਕਾਰਾਂ ਨੂੰ ਲਾਭ ਮਿਲੇਗਾ। 

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

ਦੱਸ ਦੇਈਏ ਕਿ ਹੁਣ ਜੇਕਰ ਪਾਵਰਕਾਮ ਨੇ ਸ਼ਡਿਊਲ ਕੱਟ ਲਗਾਉਣੇ ਹੋਣਗੇ ਤਾਂ ਉਹ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ’ਤੇ 24 ਘੰਟੇ ਪਹਿਲਾਂ ਸੁਨੇਹਾ ਭੇਜ ਦੇਵੇਗਾ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਕਿਊਆਰ ਕੋਡ ਲਗਾਏ ਜਾਣਗੇ, ਜਿਨ੍ਹਾਂ ਨੂੰ ਸਕੈਨ ’ਤੇ ਫਾਰਮ ਖੁੱਲ੍ਹ ਜਾਵੇਗਾ। ਇਸ ਤੋਂ ਬਾਅਦ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਦੌਰਾਨ ਬਕਸੇ ਵੀ ਲਗਾਏ ਜਾਣਗੇ, ਜਿੱਥੇ ਮੋਬਾਈਲ ਨੰਬਰ ਸਦਕਾ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

ਦੱਸ ਦੇਈਏ ਕਿ ਕੰਮ ਕਰਵਾਉਣ ਲਈ ਸੁਵਿਧਾ ਕੇਂਦਰ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਹੁਣ ਤੁਹਾਨੂੰ ਸੁਵਿਧਾ ਕੇਂਦਰ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਨਾ ਖੜੇ ਹੋਣਾ ਪਏ, ਉਸ ਲਈ ਸੁਵਿਧਾ ਕੇਂਦਰ ਤੋਂ ਜਾਰੀ ਹੋਏ ਨੰਬਰ 'ਤੇ ਸਦਕਾ ਮੁਲਾਕਾਤ ਕਰਨ ਦਾ ਨੰਬਰ ਮਿਲੇਗਾ, ਜਿਸ ਤੋਂ ਬਾਅਜ ਖਪਤਕਾਰ ਨੂੰ ਲੋੜੀਂਦੇ ਦਸਤਾਵੇਜ਼ਾਂ ਨਾਲ ਨਿਰਧਾਰਤ ਸਮੇਂ 'ਤੇ ਬੁਲਾਇਆ ਜਾਵੇਗਾ। ਵੋਲਟੇਜ, ਬਿਜਲੀ ਬੰਦ ਹੋਣ, ਬਿੱਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੋਡ ਆਉਣੇ, ਬਿੱਲ ਨਾ ਮਿਲਣਾ ਆਦਿ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਇੱਕੋ ਛੱਤ ਹੇਠ ਕੀਤਾ ਜਾਵੇਗਾ। ਅੰਮ੍ਰਿਤਸਰ ਦੇ ਸੁਲਤਾਨਵਿੰਡ-ਸੁਨਹਿਰੀ ਮੰਦਰ ਸਬ-ਡਿਵੀਜ਼ਨਾਂ ਵਿੱਚ ਬਿਜਲੀ ਦੇ ਸ਼ਡਿਊਲ ਅਲਰਟ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

rajwinder kaur

This news is Content Editor rajwinder kaur