ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀ

08/21/2019 2:06:29 AM

ਅਜਨਾਲਾ (ਫਰਿਆਦ)-ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਅਤੇ ਦਿ ਅਜਨਾਲਾ ਕੋਆਪ੍ਰੇਟਿਵ ਮਾਰਕੀਟਿੰਗ-ਕਮ-ਪ੍ਰੋਸੈਸਿੰਗ ਸੋਸਾਇਟੀ ਲਿਮ. ਦੇ ਚੇਅਰਮੈਨ ਚੌਧਰੀ ਅਸ਼ੋਕ ਕੁਮਾਰ ਮੰਨਣ, ਅਮਰਜੀਤ ਸਿੰਘ ਬਾਜਵਾ ਤੇ ਸ਼ਿਵਦੀਪ ਸਿੰਘ ਚਾਹਲ ਦੀ ਸਾਂਝੀ ਪ੍ਰਧਾਨਗੀ ਹੇਠ ਸਰਹੱਦੀ ਕਿਸਾਨਾਂ ਦੇ ਹੱਕਾਂ ਨੂੰ ਅੱਖੋਂ-ਪਰੋਖੇ ਕਰਨ ਨੂੰ ਲੈ ਕੇ ਭਾਰਤੀ ਸਟੇਟ ਬੈਂਕ ਰੋਡ 'ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਬੋਨੀ ਅਜਨਾਲਾ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਆਮ ਲੋਕਾਂ ਨਾਲ ਕੀਤੇ ਵਾਅਦੇ ਭੁਲਾਏ ਜਾ ਚੁੱਕੇ ਹਨ, ਉਥੇ ਤਹਿਸੀਲ ਅਜਨਾਲਾ 'ਚ ਨਹਿਰੀ/ਡਰੇਨ ਵਿਭਾਗ ਵੱਲੋਂ ਕਾਗਜ਼ਾਂ 'ਚ ਹੀ ਨਾਲਿਆਂ/ਸੂਇਆਂ ਦੀ ਸਾਫ-ਸਫਾਈ ਕਰਨ ਕਰ ਕੇ ਦੇਸ਼ ਦੇ ਅੰਨਦਾਤਾ ਤੇ ਸਰਹੱਦੀ ਇਲਾਕੇ ਅਜਨਾਲਾ ਦੇ ਗਰੀਬ ਕਿਸਾਨਾਂ ਦੀਆਂ ਆਏ ਸਾਲ ਬਰਸਾਤਾਂ ਤੇ ਹੜ੍ਹਾਂ ਨਾਲ ਖਰਾਬ ਹੋ ਜਾਂਦੀਆਂ ਫਸਲਾਂ ਦੇ ਮੁਆਵਜ਼ੇ ਦੇਣੇ ਤਾਂ ਦੂਰ ਸਗੋਂ 11 ਮਹੀਨੇ ਪਹਿਲਾਂ ਸਾਉਣੀ ਦੀ ਪੱਕੀ ਫਸਲ 'ਤੇ ਹੋਈ ਗੜੇਮਾਰੀ ਦਾ ਮੁਆਵਜ਼ਾ ਵੀ ਅਜੇ ਤੱਕ ਨਾ ਦੇਣ ਕਾਰਨ ਗਰੀਬ ਕਿਸਾਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਚੁੱਕੇ ਹਨ ਅਤੇ ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਦਾ ਰਾਹ ਅਖਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਝੂਠੇ ਵਾਅਦੇ ਕਰਨ ਦੀ ਬਜਾਏ ਹਕੀਕਤ ਨੂੰ ਸਮਝਦਿਆਂ ਸਰਹੱਦੀ ਗਰੀਬ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣੇ ਚਾਹੀਦੇ ਹਨ।

ਇਸ ਮੌਕੇ ਐਡਵੋਕੇਟ ਜਤਿੰਦਰ ਸਿੰਘ ਚੌਹਾਨ, ਪੀ. ਏ. ਨਵਤੇਜ ਸਿੰਘ ਸੁੱਗਾ, ਅਮਰਜੀਤ ਸਿੰਘ ਨੰਗਲ, ਧਰਮਿੰਦਰ ਸਿੰਘ, ਸੁਖਤਿੰਦਰ ਸਿੰਘ, ਦੀਪੂ ਅਰੋੜਾ, ਕਸ਼ਮੀਰ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਅਜੀਤ ਸਿੰਘ ਸਾਰੰਗਦੇਵ, ਸੋਨੂੰ ਖਾਨਵਾਲ, ਹਰਜੀਤ ਸਿੰਘ ਗੁਰਾਲਾ, ਤਰਸੇਮ ਸਿੰਘ, ਪੂਰਨ ਸਿੰਘ ਡੱਬਰ, ਕਸ਼ਮੀਰ ਕੌਰ, ਮਲਕੀਤ ਸਿੰਘ ਸ਼ੇਖ ਭੱਟੀ, ਗੁਰਚਰਨ ਸਿੰਘ ਫੱਤੇਵਾਲ, ਪੂਰਨ ਸਿੰਘ, ਨੰਬਰਦਾਰ ਹਰਭਜਨ ਸਿੰਘ, ਵਿਲਸਨ ਜਾਫਰਕੋਟ, ਹਰਿੰਦਰ ਸਿੰਘ ਜਾਫਰੋਕਟ ਆਦਿ ਵੀ ਨਾਅਰੇਬਾਜ਼ੀ ਕਰਨ ਵਾਲਿਆਂ 'ਚ ਸ਼ਾਮਿਲ ਸਨ।

Karan Kumar

This news is Content Editor Karan Kumar