ਰਾਸ਼ਟਰਪਤੀ ਪੰਜਾਬ ਦੇ 7 ਸੁਤੰਤਰਤਾ ਸੈਨਾਨੀਆਂ ਸਣੇ 14 ਸ਼ਖਸੀਅਤਾਂ ਨੂੰ ਕਰਨਗੇ ਸਨਮਾਨਿਤ

08/07/2019 1:34:03 PM

ਅੰਮ੍ਰਿਤਸਰ (ਜ. ਬ.)—ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਦੇ ਮੌਕੇ 9 ਅਗਸਤ ਨੂੰ ਰਾਸ਼ਟਰਪਤੀ ਭਵਨ 'ਚ ਹੋਣ ਵਾਲੇ ਸਮਾਗਮ 'ਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕੇਂਦਰੀ ਮੰਤਰੀ ਉਨ੍ਹਾਂ ਦੇ ਨਾਲ ਹੋਣਗੇ। ਇਸ ਸਬੰਧ 'ਚ ਪੰਜਾਬ ਤੋਂ 14 ਵਿਅਕਤੀਆਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ 'ਚ 7 ਸੁਤੰਤਰਤਾ ਸੈਨਾਨੀ ਹਨ। ਇਨ੍ਹਾਂ 'ਚ ਫਗਵਾੜਾ ਤੋਂ ਪ੍ਰੇਮ ਸਾਗਰ, ਅੰਮ੍ਰਿਤਸਰ ਤੋਂ ਗਿਆਨ ਸਿੰਘ ਸੱਗੂ, ਖੰਨਾ ਤੋਂ ਰਾਏ ਸਿੰਘ ਪਤੰਗਾ, ਮਨਕਰਨ ਸਿੰਘ, ਮਾਨਸਾ ਤੋਂ ਚਿਰਾਗ ਸਿੰਘ, ਗੁਰਦੀਪ ਸਿੰਘ, ਗੁਰਦੇਵ ਸਿੰਘ, ਰਾਮ ਪਾਲ ਸਿੰਘ, ਸੰਗਰੂਰ ਤੋਂ ਗੁਰਦਿਆਲ ਸਿੰਘ, ਹਰਦੀਪ ਸਿੰਘ, ਲੁਧਿਆਣਾ ਤੋਂ ਤਰਲੋਕ ਸਿੰਘ, ਹਰਜੀਤ ਸਿੰਘ, ਜਲੰਧਰ ਤੋਂ ਜਵਾਹਰ ਲਾਲ, ਰਿਤੇਸ਼ ਸ਼ਰਮਾ ਨੂੰ ਰਾਸ਼ਟਰਪਤੀ ਭਵਨ ਤੱਕ ਲਿਜਾਣ ਅਤੇ ਵਾਪਸੀ ਦੀ ਜ਼ਿੰਮੇਵਾਰੀ ਸਰਕਾਰੀ ਅਫਸਰਾਂ ਦੀ ਲਾਈ ਗਈ ਹੈ।

Shyna

This news is Content Editor Shyna