ਪਾਵਰਕਾਮ ਦਫ਼ਤਰ ਅੱਗੇ ਫੈਲੇ ਗੰਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ

10/16/2019 9:22:16 PM

ਗੁਰਦਾਸਪੁਰ (ਵਿਨੋਦ)-ਸਥਾਨਕ ਨਹਿਰੂ ਪਾਰਕ ਦੇ ਬਾਹਰ ਜੀ. ਟੀ. ਰੋਡ 'ਤੇ ਸਥਿਤ ਪਾਵਰਕਾਮ ਦਫ਼ਤਰ ਅੱਗੇ ਸੀਵਰੇਜ ਲੀਕ ਹੋਣ ਕਾਰਣ ਗੰਦਾ ਪਾਣੀ ਸੜਕ 'ਤੇ ਫੈਲਿਆ ਹੋਇਆ ਹੈ। ਇਸ ਕਾਰਣ ਜਿਥੇ ਕਰਮਚਾਰੀਆਂ ਨੂੰ ਭਾਰੀ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਬਿਜਲੀ ਦਾ ਬਿੱਲ ਭਾਰਨ ਤੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਪਾਵਰਕਾਮ ਦਫ਼ਤਰ ਅੱਗੇ ਕਾਫੀ ਚਿਰਾਂ ਤੋਂ ਸੀਵਰੇਜ ਲੀਕ ਹੋ ਰਿਹਾ ਹੈ। ਇਸ ਵੱਲ ਸੀਵਰੇਜ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸੀਵਰੇਜ ਦੇ ਫੈਲਦੇ ਗੰਦੇ ਪਾਣੀ ਕਾਰਣ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਸਟਾਫ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਜਦਕਿ ਇਹ ਗੰਦਾ ਪਾਣੀ ਕਾਰਣ ਪੈਦਲ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਕਿਉਂਕਿ ਮੋਟਰਸਾਈਕਲਾਂ ਵਾਲੇ ਜਦ ਪਾਣੀ 'ਚੋਂ ਲੰਘਦੇ ਹਨ ਤਾਂ ਪੈਦਲ ਜਾਣ ਵਾਲੇ ਲੋਕਾਂ 'ਤੇ ਗੰਦਾ ਪਾਣੀ ਪੈਦਾ ਹੈ, ਜਿਸ ਕਾਰਣ ਲੋਕ ਦੁਖੀ ਹਨ।

ਦੂਜੇ ਪਾਸੇ ਇਸ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਲੜਕੀਆਂ ਦਾ ਸਕੂਲ, ਸਾਹਮਣੇ ਐੱਨ. ਆਰ. ਆਈ. ਥਾਣਾ ਅਤੇ ਪੁਰਾਣੀ ਤਹਿਸੀਲ ਹੋਣ ਕਾਰਣ ਹਮੇਸ਼ਾ ਹੀ ਲੋਕਾਂ ਅਤੇ ਵਿਦਿਆਰਥੀਆਂ ਦਾ ਆਉਣਾ-ਜਾਣਾ ਰਹਿੰਦਾ ਹੈ। ਜਦਕਿ ਇਹ ਪਾਣੀ ਕਾਫੀ ਦਿਨਾਂ ਤੋਂ ਸੜਕ 'ਤੇ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਵੱਲ ਸੰਬੰਧਤ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਲੋਕਾਂ ਨੇ ਸੀਵਰੇਜ ਵਿਭਾਗ ਤੋਂ ਮੰਗ ਕੀਤੀ ਕਿ ਇਸ ਲੀਕ ਹੋ ਰਹੇ ਪਾਣੀ ਨੂੰ ਠੀਕ ਕੀਤਾ ਜਾਵੇ।

Karan Kumar

This news is Content Editor Karan Kumar