ਪਿਸਤੌਲ ਦੀ ਨੌਕ ''ਤੇ ਚੋਰਾਂ ਨੇ ਵੈਸਟਰਨ ਯੂਨੀਅਨ ਦੀ ਬ੍ਰਾਂਚ ਦੇ ਮਾਲਕ ਤੋਂ ਮੋਬਾਇਲ ਤੇ ਨਕਦੀ ਲੁੱਟੀ

03/23/2018 3:44:29 PM

ਖਡੂਰ ਸਾਹਿਬ (ਕੁਲਾਰ) : ਖਡੂਰ ਸਾਹਿਬ ਦੇ ਮੇਨ ਬਜ਼ਾਰ ਵਿਚ ਨਿਸ਼ਾਂਤ ਇੰਟਰਪ੍ਰਾਈਜ਼ ਦੀ ਦੁਕਾਨ ਤੋਂ ਲੁਟੇਰਿਆਂ ਵਲੋਂ ਰਿਵਾਲਵਰ ਤਾਣ ਕਿ ਤਿੰਨ ਮੋਬਾਇਲ ਫੋਨ ਅਤੇ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਨਿਸ਼ਾਨ ਇੰਟਰਪ੍ਰਾਈਜ਼ ਦੇ ਮਾਲਕ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਹਾਲ ਵਾਸੀ ਖਡੂਰ ਸਾਹਿਬ ਜੋ ਆਪਣੀ ਦੁਕਾਨ ਉਪਰ ਵੈਸਟਰਨ ਯੂਨੀਅਨ ਅਤੇ ਵਾਚ ਕੰਪਨੀ ਦਾ ਕੰਮ ਖਡੂਰ ਸਾਹਿਬ ਦੇ ਮੇਨ ਬਜ਼ਾਰ ਵਿਚ ਕਰਦੇ ਹਨ ਨੇ ਦੱਸਿਆ ਕਿ ਮੈਂ ਅਤੇ ਮੇਰੀ ਦੁਕਾਨ 'ਤੇ ਕੰਮ ਕਰਦਾ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਖਡੂਰ ਸਾਹਿਬ ਅਸੀਂ ਰੋਜਾਨਾਂ ਦੀ ਤਰ੍ਹਾਂ ਰਾਤ ਨੂੰ 10ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸੀ ਕਿ ਜਦੋਂ ਪਲਵਿੰਦਰ ਸਿੰਘ ਗੱਡੀ ਵਿਚ ਸਮਾਨ ਰੱਖਣ ਗਿਆ ਤਾਂ ਤਰੁੰਤ ਇੱਕ ਚਿੱਟੇ ਰੰਗ ਦੀ ਸਵਿੱਫਿਟ ਗੱਡੀ ਆਈ ਜਿਸ ਵਿਚੋਂ ਦੋ ਵਿਅਕਤੀ ਉਤਰੇ ਅਤੇ ਇੱਕ ਨੇ ਪਲਵਿੰਦਰ ਸਿੰਘ ਦੇ ਸਿਰ 'ਤੇ ਰਿਵਾਲਵਰ ਤਾਣ ਲਈ ਅਤੇ ਦੂਸਰਾ ਵਿਅਕਤੀ ਜਿਸ ਕੋਲ ਦਾਤਰ ਸੀ ਮੇਰੇ ਕੋਲ ਅੰਦਰ ਆ ਗਿਆ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਮੇਰੇ ਵਲੋਂ ਪੈਸੇ ਨਾ ਦੇਣ 'ਤੇ ਉਕਤ ਵਿਅਕਤੀ ਨੇ ਮੇਰੇ 'ਤੇ ਦਾਤਰ ਨਾਲ ਵਾਰ ਕੀਤੇ ਤੇ ਮੇਰੇ ਦੋ ਮੋਬਾਇਲ ਫੋਨ ਇਕ ਸੈਮਸਿੰਗ ਦਾ ਤੇ ਦੂਜਾ ਐੱਚ. ਟੀ. ਸੀ ਖੋਹ ਲਏ। ਇਸੇ ਤਰ੍ਹਾਂ ਪਲਵਿੰਦਰ ਸਿੰਘ ਕੋਲੋਂ ਦੂਜੇ ਵਿਅਕਤੀ ਨੇ ਇਕ ਮੋਬਾਇਲ ਅਤੇ ਪਰਸ ਖੋਹ ਲਿਆ, ਜਿਸ ਵਿਚ 2500 ਦੇ ਕਰੀਬ ਰੁਪਏ ਸਨ, ਜਿਸ ਦੀ ਅਸੀਂ ਤੁਰੰਤ ਪੁਲਸ ਚੌਂਕੀਂ ਖਡੂਰ ਸਾਹਿਬ ਵਿਖੇ ਰਿਪੋਰਟ ਕੀਤੀ ਤਾਂ ਮੌਕੇ ਉਪਰ ਪੁਲਸ ਤਾ ਆ ਗਈ ਪਰ ਲੁਟੇਰੇ ਫਰਾਰ ਹੋ ਗਏ। ਉਕਤ ਘਟਨਾ ਸਬੰਧੀ ਪੁਲਸ ਚੌਂਕੀਂ ਖਡੂਰ ਸਾਹਿਬ ਦੇ ਇੰਚਾਰਜ ਏ. ਐੱਸ. ਆਈ ਅਮਰਜੀਤ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਲੁਟੇਰੇ ਬਹੁਤ ਜਲਦੀ ਪੁਲਸ ਦੀ ਗ੍ਰਿਫਤ 'ਚ ਹੋਣਗੇ।