ਦੁਕਾਨ ''ਚੋਂ ਲੱਖਾਂ ਰੁਪਏ ਦਾ ਕੱਪੜਾ ਚੋਰੀ

12/14/2019 11:57:37 AM

ਪੱਟੀ (ਪਾਠਕ) : ਖੱਦਰ ਭੰਡਾਰ ਮਾਰਕੀਟ ਪੱਟੀ 'ਚ ਚੋਰਾਂ ਵਲੋਂ ਰੈਡੀਮੈਂਟ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ 'ਚੋਂ ਲੱਖਾਂ ਰੁਪਏ ਦਾ ਕੱਪੜਾ ਅਤੇ 12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੁਕਾਨਦਾਰ ਨੇ ਇਸ ਸਬੰਧੀ ਪੁਲਸ ਨੂੰ ਲਿਖਤੀ ਸੂਚਨਾ ਦੇ ਦਿੱਤੀ ਹੈ।

ਦੁਕਾਨਦਾਰ ਗੁਰਜੰਟ ਸਿੰਘ ਵਾਸੀ ਸਰਹਾਲੀ ਮੰਡ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਗਏ ਸੀ ਕਿ ਜਦੋਂ ਉਸ ਨੇ ਸਵੇਰੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਚੋਰ ਦੁਕਾਨ ਦਾ ਇਕ ਸ਼ਟਰ ਅਤੇ ਸ਼ੀਸ਼ਾ ਪੁੱਟ ਕੇ ਗੱਲੇ 'ਚੋਂ 12 ਹਜ਼ਾਰ ਦੀ ਨਕਦੀ 'ਤੇ ਜੀਨ ਪੈਂਟ, ਕੋਟੀਆਂ, ਫੋਰਮਰ ਪੈਂਟ, ਟੀ-ਸ਼ਰਟਾਂ ਅਤੇ ਹੋਰ ਕੱਪੜੇ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਸ ਨੇ ਨਵਾਂ ਕੱਪੜਾ ਲਿਆਂਦਾ ਸੀ ਅਤੇ ਉਸ ਦਾ 3 ਲੱਖ 50 ਹਜ਼ਾਰ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਜਿਸ ਸਬੰਧੀ ਪੁਲਸ ਸਿਟੀ ਪੱਟੀ ਨੂੰ ਸੂਚਨਾ ਦਿੱਤੀ ਗਈ ਹੈ।

Baljeet Kaur

This news is Content Editor Baljeet Kaur