ਰਣਜੀਤ ਸਾਗਰ ਡੈਮ ਦੀ 376 ਕਰੋੜ ਰੁਪਏ ਨਾਲ ਹੋਵੇਗੀ ਕਾਇਆ ਕਲਪ

12/27/2019 3:42:32 PM

ਪਠਾਨਕੋਟ : ਰਣਜੀਤ ਸਾਗਰ ਡੈਮ ਅਤੇ ਝੀਲ ਦੇ ਆਲੇ-ਦੁਆਲੇ ਦੀ ਏਰੀਏ ਨੂੰ ਕਰੀਬ 376 ਕਰੋੜ ਰੁਪਏ ਨਾਲ ਸਵਾਰਿਆ ਜਾਵੇਗਾ। ਪਠਾਨਕੋਟ ਦੇ ਆਰ.ਐੱਸ.ਡੀ. ਦੀ ਚੋਣ 'ਡ੍ਰਿਪ' (ਡੈਮ ਰੀਹੈਲਿਟੇਸ਼ਨ ਐੱਡ ਇੰਪਰੂਵਮੈਂਟ ਪ੍ਰਾਜੈਕਟ) ਦੇ ਲਈ ਕਰ ਲਿਆ ਗਿਆ। ਵਿਕਾਸ ਕੰਮਾਂ 'ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਦਾ 70 ਫੀਸਦੀ ਵਰਲਡ ਬੈਂਕ ਕੇਂਦਰ ਸਰਕਾਰ ਨੂੰ ਦੇਵੇਗਾ ਅਤੇ 30 ਫੀਸਦੀ ਸ਼ੇਅਰ ਸੂਬਾ ਸਰਕਾਰ ਦਾ ਹੋਵੇਗਾ।

ਵੀਰਵਾਰ ਨੂੰ ਉਕਤ ਪ੍ਰਾਜੈਕਟ ਦੇ ਤਹਿਤ ਇਕੱਠੀ ਕੀਤੀ ਗਈ ਸਟੇਟ ਮਾਨਟਰਿੰਗ ਕਮੇਟੀ ਚੇਅਰਪਰਸਨ ਕਮ ਚੀਫ ਇੰਜੀਨੀਅਰ ਵਿਜੀਲੈਂਸ ਵਿਭਾਗ ਗੀਤਾ ਸਿੰਗਲਾ ਦੀ ਅਗਵਾਈ 'ਚ ਪ੍ਰਾਜੈਕਟ ਦਾ ਨਿਰੀਖਣ ਕੀਤਾ। ਚੀਫ ਇੰਜੀਨੀਅਰ ਹੈੱਡ ਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਲ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਥੇ ਵੀ ਡੈਮ ਪ੍ਰਾਜੈਕਟ ਦੀ ਝੀਲ ਹੈ ਉਨ੍ਹਾਂ ਨੂੰ ਵਿਕਸਿਤ ਕਰਨ ਲਈ ਨਵੀਂਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਪੂਰੇ ਦੇਸ਼ 'ਚ 13 ਡੈਮਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ 'ਚ ਰਣਜੀਤ ਸਾਗਰ ਡੈਮ ਪ੍ਰਾਜੈਕਟ ਨੂੰ ਸਭ ਤੋਂ ਉਪਰ ਰੱਖਿਆ ਜਾਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਡੈਮ ਪ੍ਰਾਜੈਕਟ 3 ਸੂਬਿਆਂ ਦੀਆਂ ਸਰਹੱਦਾਂ ਨਾਲ ਜੁੜਦਾ ਹੈ।  

Baljeet Kaur

This news is Content Editor Baljeet Kaur