100 ਫੀਸਦੀ ਪੌਦੇ ਲਗਾਓ ਤੇ ਹਰ ਮਹੀਨੇ 1,940 ਰੁਪਏ ਪਾਓ

06/23/2019 3:53:41 PM

ਪਠਾਨਕੋਟ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਹਰ ਪਿੰਡ 'ਚ 550 ਪੌਦੇ ਲਗਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਇਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਇਹ ਪੌਦੇ ਲਗਾਉਣ ਦੇ ਕੰਮ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਦੇ ਤਹਿਤ ਲਾਇਆ ਜਾਵੇਗਾ। ਜਿਸ ਨਾਲ ਗਰੀਬਾਂ ਨੂੰ ਪੌਦੇ ਲਗਾਉਣ ਨਾਲ ਆਮਦਨ ਦਾ ਸਾਧਨ ਵੀ ਮਿਲੇਗਾ। 

ਪਠਾਨਕੋਰਟ ਦੇ ਡਵੀਜ਼ਨਲ ਫਾਰਮ ਆਫਸਰ (ਡੀਐੱਫ.ਓ) ਸੰਜੀਵ ਤਿਵਾੜੀ ਨੇ ਕਿਹਾ ਕਿ ਉਹ ਹਰ ਘਰ ਦੇ ਮਾਲਕ ਨੂੰ 100 ਪੌਦੇ ਦੇਣਗੇ ਤੇ ਇਨ੍ਹਾਂ ਨੂੰ ਪਿੰਡਾਂ 'ਚ ਲਗਾਇਆ ਜਾਵੇਗਾ। ਇਨ੍ਹਾਂ ਪੌਦਿਆਂ ਦੀ ਦੇਖਭਾਲ ਦਾ ਕੰਮ ਘਰ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਵਣ ਮਿੱਤਰ (ਕੁਦਰਤ ਦੀ ਸਹੇਲੀ) ਕਿਹਾ ਜਾਵੇਗਾ। ਜਾਣਕਾਰੀ ਮੁਤਾਬਕ ਬਿਹਾਰ ਤੇ ਪੱਛਮੀ ਬੰਗਾਲ ਮਾਡਲ ਵਲੋਂ ਤਿਆਰ ਕੀਤੇ ਗਏ ਪੌਦਿਆਂ ਦੇ ਰੱਖ-ਰਖਾਅ ਸਬੰਧੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਤਿਵਾੜੀ ਨੇ ਕਿਹਾ ਕਿ ਇਹ ਮੁਹਿੰਮ ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਵਣ ਮਿੱਤਰ ਨੂੰ ਪੌਦਿਆਂ ਦੇ ਰੱਖ-ਰਖਾਅ ਲਈ 1940 ਪ੍ਰਤੀ ਮਹੀਨਾ ਮਿਲੇਗਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਮਨਾਉਣ ਦੇ ਸਬੰਧ 'ਚ ਸੂਬਾ ਸਰਕਾਰ ਨੇ ਹਾਲ ਹੀ 'ਚ ਘੋਸ਼ਣਾ ਕੀਤੀ ਸੀ ਕਿ ਉਹ ਸਤੰਬਰ ਤੱਕ ਸੂਬੇ ਦੇ 12,700 ਪਿੰਡਾਂ 'ਚ 550 ਪੌਦੇ ਲਗਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੌਦਿਆਂ ਦਾ ਧਿਆਨ ਰੱਖਣ ਦੀ ਜਿੰਮੇਵਾਰੀ ਵਣ ਮਿੱਤਰ ਦੀ ਹੋਵੇਗੀ ਤੇ ਇਸ ਦਾ ਭੁਗਤਾਨ ਪੌਦਿਆਂ ਦੇ ਜਿੰਦਾ ਰਹਿਣ 'ਤੇ ਨਿਰਭਰ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ 80 ਫੀਸਦੀ ਪੌਦੇ ਸਹੀ ਰਹਿੰਦੇ ਹਨ ਤਾਂ ਵਣ ਮਿੱਤਰ ਨੂੰ 100 ਫੀਸਦੀ ਭੁਗਤਾਨ ਬਲਕਿ 1, 940 ਰੁਪਏ ਮਿਲਣਗੇ।

Baljeet Kaur

This news is Content Editor Baljeet Kaur