ਨਸ਼ੇ ਵਾਲੇ ਪਦਾਰਥਾਂ ਸਣੇ ਨੌਜਵਾਨ ਕਾਬੂ

08/19/2019 9:35:23 PM

ਬਟਾਲਾ/ਕਾਦੀਆਂ(ਬੇਰੀ, ਜੀਸ਼ਾਨ)-ਥਾਣਾ ਕਾਦੀਆਂ ਦੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਣੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਕਾਦੀਆਂ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਰਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਬਟਾਲਾ ਰੋਡ ਸਥਿਤ ਅੱਡਾ ਕੋਟਲਾ ਮੂਸਾ ਤੋਂ ਮਲਕੀਤ ਸਿੰਘ ਪੁੱਤਰ ਸਵ. ਜਸਬੀਰ ਸਿੰਘ ਵਾਸੀ ਪਿੰਡ ਡੱਲਾ ਨੂੰ 10 ਗ੍ਰਾਮ ਹੈਰੋਇਨ, 350 ਨਸ਼ੇ ਵਾਲੀ ਗੋਲੀਆਂ ਰੰਗ ਚਿੱਟਾ ਤੇ 150 ਕੈਪਸੂਲਾਂ ਰੰਗ ਹਰਾ ਸਮੇਤ ਗ੍ਰਿਫਤਾਰ ਕੀਤਾ। ਉਕਤ ਥਾਣੇ ਦੀ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Karan Kumar

This news is Content Editor Karan Kumar