ਨਹੀਂ ਥੰਮ ਰਿਹਾ ਹਵਾ ਪ੍ਰਦੂਸ਼ਣ, 287 ਹੋਇਆ ਅੰਮ੍ਰਿਤਸਰ ਦਾ A.Q.I.

11/12/2019 9:26:14 PM

ਅੰਮ੍ਰਿਤਸਰ, (ਨੀਰਜ)— ਮੀਂਹ ਤੋਂ ਬਾਅਦ 50 ਤੱਕ ਪਹੁੰਚ ਗਿਆ ਜ਼ਿਲੇ ਦਾ ਏ. ਕਿਊ. ਆਈ. ਫਿਰ ਤੋਂ ਲਗਾਤਾਰ ਵੱਧਦਾ ਜਾ ਰਿਹਾ ਹੈ, ਇਹ ਏ. ਕਿਊ. ਆਈ. ਦਿਨ ਪਹਿਲਾਂ 174 ਸੀ। ਮੰਗਲਵਾਰ ਦੀ ਸ਼ਾਮ ਨੂੰ 287 ਤੱਕ ਪਹੁੰਚ ਗਿਆ ਜੋ ਖ਼ਰਾਬ ਮੰਨਿਆ ਜਾਂਦਾ ਹੈ। ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਕੰਮ ਵੀ ਜਾਰੀ ਹੈ। ਗੁਰਪੁਰਬ 'ਤੇ ਪਟਾਖੇ ਵੀ ਚੱਲਣਗੇ।
ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਏ. ਕਿਊ. ਆਈ. ਫਿਰ ਤੋਂ 300 ਦੇ ਪਾਰ ਜਾ ਸਕਦਾ ਹੈ। ਸਰਕਾਰ ਕੋਲ ਇਸ ਨੂੰ ਘੱਟ ਕਰਨ ਲਈ ਕੋਈ ਉਪਾਅ ਵੀ ਨਹੀਂ ਹੈ। ਲੋਕਾਂ ਨੂੰ ਫਿਰ ਤੋਂ ਭਗਵਾਨ ਭਰੋਸੇ ਹੀ ਰਹਿਣਾ ਪਵੇਗਾ ਅਤੇ ਮੀਂਹ ਆਉਣ 'ਤੇ ਹੀ ਏ. ਕਿਊ. ਆਈ. ਘੱਟ ਹੋਵੇਗਾ।

KamalJeet Singh

This news is Content Editor KamalJeet Singh