ਬਟਾਲਾ ਦੀ ਵਿਦਿਆਰਥਣ ਦੀ ਵੀਡੀਓ ਹੋਈ ਵਾਇਰਲ, MLA ਸ਼ੈਰੀ ਵੱਲੋਂ 4 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਹੋਇਆ ਸ਼ੁਰੂ

09/29/2023 6:02:23 PM

ਗੁਰਦਾਸਪੁਰ (ਗੁਰਪ੍ਰੀਤ)- ਪਿੱਛਲੇ ਦਿਨੀਂ ਬਟਾਲਾ ਦੀ ਇਕ ਕੁੜੀ ਨੇ ਸੋਸ਼ਲ ਮੀਡੀਆ ਤੇ ਆਪਣੀ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ 'ਚ ਉਕਤ ਕੁੜੀ ਨੇ ਘਰ ਦੇ ਨੇੜੇ ਗਲੀ 'ਚ ਬਹੁਤ ਗੰਦਗੀ ਹੋਣ ਅਤੇ ਬੀਮਾਰੀਆਂ ਫੈਲਣ ਦਾ ਖ਼ਤਰਾ ਦੱਸਿਆ ਸੀ। ਕੁੜੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦਾ ਸਕੂਲ 'ਚ ਜਾਣਾ ਮੁਸ਼ਕਿਲ ਹੋ ਗਿਆ ਹੈ। ਉਸ ਨੇ ਵੀਡੀਓ 'ਚ MLA ਬਟਾਲਾ ਨੂੰ ਅਪੀਲ ਕੀਤੀ। ਜਿਵੇਂ ਹੀ ਵੀਡੀਓ  ਵਾਇਰਲ ਹੋਈ ਤਾਂ MLA ਅਮਨਸ਼ੇਰ ਸਿੰਘ ਸ਼ੈਰੀ ਨੇ ਗਾਂਧੀ ਨਗਰ ਕੈਂਪ 'ਚ 4 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਦੇ ਕਾਰਜਾਂ ਦਾ  ਨੀਂਹ ਪੱਥਰ ਰੱਖ ਦਿੱਤੇ। ਉਧਰ ਸੋਸ਼ਲ ਮੀਡਿਆ 'ਤੇ ਵੀਡੀਓ ਪਾਉਣ ਵਾਲੀ ਵਿਦਿਆਰਥਣ ਨੂੰ ਇਸ ਕਾਰਜ ਸ਼ੁਰੂ ਹੋਣ 'ਤੇ ਖੁਸ਼ੀ ਦੀ ਲਹਿਰ ਛਾ ਗਈ ਹੈ।

ਇਹ ਵੀ ਪੜ੍ਹੋ-  ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ

ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ MLA ਬਟਾਲਾ ਅਮਨਸ਼ੇਰ ਸਿੰਘ ਕਲਸੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਮੈਂ ਪਿੱਛਲੇ ਦਿਨੀਂ ਇਕ ਵੀਡੀਓ ਦੇਖੀ ਸੀ, ਜਿਸ 'ਚ ਇਕ ਛੋਟੀ ਬੱਚੀ ਨੇ ਮੇਰੇ ਨਾਮ 'ਤੇ ਅਪੀਲ ਕੀਤੀ ਸੀ ਕਿ ਉਸਦੇ ਘਰ ਅਤੇ ਮੁਹੱਲੇ 'ਚ ਗੰਦਗੀ ਅਤੇ ਦੂਸ਼ਿਤ ਪਾਣੀ ਬਹੁਤ ਖੜ੍ਹਾ ਹੈ। ਉਸ ਬੱਚੀ ਨੇ ਵੀਡੀਓ 'ਚ ਆਪਣੇ ਘਰ ਦੀ ਗਲੀ ਬਣਵਾਉਣ ਲਈ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਉਸ ਵੀਡੀਓ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੈਂ ਮੁੱਖ ਮੰਤਰੀ ਪੰਜਾਬ ਕੋਲੋ ਗ੍ਰਾਂਟ ਰਾਸ਼ੀ ਲੈ ਕੇ ਆਇਆ ਹਾਂ ਅਤੇ ਅੱਜ ਉਸ ਇਲਾਕੇ 'ਚ ਗਾਂਧੀ ਕੈਂਪ ਵਿੱਚ ਜੋ ਸੀਵਰੇਜ਼ ਦੀ ਦਿੱਕਤ ਸੀ, ਉਸ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਉਥੇ ਹੀ ਸ਼ੈਰੀ ਕਲਸੀ ਨੇ ਕਿਹਾ ਕਿ ਇਸ ਇਲਾਕੇ 'ਚ ਨਸ਼ਾ ਬਹੁਤ ਜ਼ਿਆਦਾ ਹੈ ਅਤੇ ਨਸ਼ਾ ਰੋਕਣ ਲਈ ਲੋਕਾਂ ਦਾ ਸਾਥ ਮੰਗਿਆ ਹੈ ਨਾਲ ਹੀ ਹਿਦਾਇਤ ਵੀ ਕੀਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਕਾਬੂ ਆਉਂਦਾ ਹੈ ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ- ਵਿਸ਼ਵ ਹਾਰਟ ਦਿਵਸ ’ਤੇ ਵਿਸ਼ੇਸ਼: ਸਰਦੀਆਂ 'ਚ ਕਿਉਂ ਵਧੇਰੇ ਹੁੰਦੈ ਹਾਰਟ ਅਟੈਕ? ਜਾਣੋ ਲੱਛਣ ਤੇ ਬਚਾਅ ਦੇ ਢੰਗ

ਦੂਜੇ ਪਾਸੇ ਗਾਂਧੀ ਕੈਂਪ ਦੀ ਰਹਿਣ ਵਾਲੀ ਛੋਟੀ ਬੱਚੀ ਕੋਮਲ ਦਾ ਕਹਿਣਾ ਸੀ ਕਿ ਉਸ ਵਲੋਂ ਪਿਛਲੇ ਦਿਨੀਂ ਆਪਣੇ ਘਰ ਅਤੇ ਸਕੂਲ ਨੇੜੇ ਜੋ ਦਿੱਕਤਾਂ ਹਨ ਉਸ ਬਾਰੇ ਜੋ ਵੀਡੀਓ ਉਸ ਨੇ ਸੋਸ਼ਲ ਮੀਡਿਆ 'ਤੇ ਪਾਈ ਅਤੇ ਜੋ ਅਪੀਲ ਉਸ ਨੇ MLA ਬਟਾਲਾ ਨੂੰ ਕੀਤੀ ਸੀ, ਅੱਜ ਉਹ ਪੂਰੀ ਹੋ ਗਈ ਹੈ। ਉਹ MLA ਬਟਾਲਾ ਸ਼ੈਰੀ ਕਲਸੀ ਦੀ ਬਹੁਤ ਧੰਨਵਾਦੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan