ਵੱਡੇ ਪੱਧਰ ’ਤੇ ਹੋ ਰਹੀ ਹੈ ਨਾਜਾਇਜ਼ ਰੇਤ ਮਾਈਨਿੰਗ

01/12/2019 6:18:05 AM

ਹਰੀਕੇ ਪੱਤਣ, (ਲਵਲੀ)- ਕਸਬੇ ਦੇ ਪਿੰਡ ਸਭਰਾਂ ਏਰੀਆ ਇਲਾਕਿਆਂ ਅੰਦਰ ਰੇਤਾ ਦੀ ਹੋ ਰਹੀ ਨਾਜਾਇਜ਼    ਮਾਈਨਿੰਗ ਰੋਕਣ ਲਈ ਸੰਘਰਸ਼ ਕਮਟੀ ਨੇ  ਸਟੈਂਡ ਲਿਆ ਹੈ। ਇਸ ਮੌਕੇ ਅੱਜ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਨੀਵੇਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਨਾਜਾਇਜ਼ ਤੌਰ ’ਤੇ ਚਲ ਰਹੀਆਂ ਰੇਤਾਂ ਦੀਆਂ ਖੱਡਾਂ ਦਾ ਜਾਇਜ਼ਾ ਲਿਆ ਮੌਕਾ ਵਿਖਾਉਂਦਿਆਂ ਕਿਸਾਨ ਸੰਘਰਸ਼ ਕਮੇਟੀ  ਦੇ ਆਗੂਆਂ ਨੇ ਕਿਹਾ ਕਿ ਪਿੰਡ ਸਭਰਾਂ ਅਤੇ ਹੋਰ ਹਥਾਡ਼੍ਹ ਇਲਾਕੇ ਅੰਦਰ ਨਾਜਾਇਜ਼ ਤੌਰ ’ਤੇ ਸਿਆਸੀ ਸ਼ਹਿ ’ਤੇ ਮਾਈਨਿੰਗ ਹੋ ਰਹੀ ਪਰ ਇਸ ਨੂੰ ਰੋਕਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ  ਿਕ ਜੇਕਰ ਰੇਤਾ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨਾ ਰੋਕੀ ਗਈ ਤਾਂ ਕਿਸਾਨ ਸੰਘਰਸ਼ ਕਮੇਟੀ ਇਸ ਦਾ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਉਨ੍ਹਾਂ ਡਿਪਟੀ  ਕਮਿਸ਼ਨਰ  ਤਰਨਤਾਰਨ ਪਾਸੋਂ ਮੰਗ ਕੀਤੀ ਕਿ  ਇਸ ਨੂੰ ਜਲਦ ਰੋਕਿਆ ਜਾਵੇ ।  ਇਸ ਮੌਕੇ ਇਕਾਈ ਪ੍ਰਧਾਨ ਅਮਰਜੀਤ ਸਿੰਘ, ਜਗਮੋਹਨ ਸਿੰਘ ਸਭਰਾਂ ਆਦਿ ਕਿਸਾਨ ਆਗੂ ਹਾਜ਼ਰ ਸਨ।