ਅਮਰਕੋਟ ਦਾਣਾ ਮੰਡੀ ’ਚ ਖੁਦਾਈ ਦੌਰਾਨ ਮਿਲਿਆ ਜ਼ਿੰਦਾ ਬੰਬ

04/18/2022 11:25:20 PM

ਅਮਰਕੋਟ (ਸੰਦੀਪ) : ਅੱਜ ਅਮਰਕੋਟ ਦੀ ਦਾਣਾ ਮੰਡੀ ’ਚ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਇਕ ਜ਼ਿੰਦਾ ਬੰਬ ਮਿਲਿਆ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦਾਣਾ ਮੰਡੀ ਵਿਚ ਖੁਦਾਈ ਦਾ ਕੰਮ ਕਰ ਰਹੇ ਲੋਕਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਖੁਦਾਈ ਕਰਦੇ ਸਮੇਂ ਕੋਈ ਬੰਬ ਵਰਗੀ ਚੀਜ਼ ਮਿਲੀ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਤਰਸੇਮ ਮਸੀਹ ਭਿੱਖੀਵਿੰਡ, ਐੱਸ.ਐੱਚ.ਓ. ਵਲਟੋਹਾ ਤੇ ਬੀ. ਐੱਸ. ਐੱਫ. ਦੇ ਜਵਾਨ ਮੌਕੇ ’ਤੇ ਪਹੁੰਚ ਤੇ ਜਾਇਜ਼ਾ ਲਿਆ ਤੇ ਨੇੜੇ ਹੀ ਪੁਲਸ ਤਾਇਨਾਤ ਕਰ ਦਿੱਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਇਸ ਮੌਕੇ ਐੱਸ.ਐੱਚ.ਓ. ਵਲਟੋਹਾ ਨੇ ਕਿਹਾ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।  

Manoj

This news is Content Editor Manoj