ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 2 ਔਰਤਾਂ ਕਾਬੂ, ਮਾਮਲਾ ਦਰਜ

04/08/2022 2:31:07 PM

ਬਹਿਰਾਮਪੁਰ (ਗੋਰਾਇਆ) : ਥਾਣਾ ਬਹਿਰਾਮਪੁਰ ਦੀ ਪੁਲਸ ਨੇ 90 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਅਤੇ 100 ਕਿਲੋ ਲਾਹਣ ਸਮੇਤ 2 ਔਰਤਾਂ ਨੂੰ ਕਾਬੂ ਕਰਕੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਦੇ ਨਾਲ ਸੰਤੋਸ਼ ਦੇਵੀ ਪਤਨੀ ਸਤਪਾਲ ਵਾਸੀ ਬਾਲਾਪਿੰਡੀ ਦੇ ਘਰ ਰੇਡ ਕਰਕੇ ਦੋਸ਼ੀ ਔਰਤ ਨੂੰ 30 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਅਤੇ 100 ਕਿਲੋ ਲਾਹਣ ਸਮੇਤ ਕਾਬੂ ਕੀਤਾ, ਜਦਕਿ ਏ. ਐੱਸ. ਆਈ. ਕੰਚਨ ਕਿਸ਼ੋਰ ਨੇ ਸੁਰਿੰਦਰ ਕੌਰ ਉਰਫ਼ ਦੀਪੋ ਪਤਨੀ ਸਵ. ਰਮੇਸ਼ ਕੁਮਾਰ ਵਾਸੀ ਕੋਹਲੀਆਂ ਦੇ ਘਰ ਰੇਡ ਕਰਕੇ ਦੋਸ਼ੀ ਔਰਤ ਨੂੰ 60 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ, ਜਿਸ ’ਤੇ ਦੋਵਾਂ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਗੈਂਗਵਾਰ ਲਈ ਉਕਸਾਉਣ ਵਾਲਾ ਨੌਜਵਾਨ ਚੜ੍ਹਿਆ ਪੁਲਸ ਦੇ ਹੱਥੇ

Gurminder Singh

This news is Content Editor Gurminder Singh