ਹਾਦਸੇ ''ਚ ਜ਼ਖਮੀ ਹੋਏ ਨੌਜਵਾਨ ਦੀ ਹਸਪਤਾਲ ''ਚ ਇਲਾਜ ਦੌਰਾਨ ਮੌਤ

09/14/2018 2:51:49 PM

ਝਬਾਲ/ਬੀੜ ਸਾਹਿਬ, (ਨਰਿੰਦਰ, ਲਾਲੂਘੁੰਮਣ,ਬਖਤਾਵਰ)—ਬੀਤੇ ਦਿਨੀਂ ਰਾਤ ਸਮੇਂ ਘਰ ਨੂੰ ਪਰਤ ਰਹੇ ਬਾਈਕ ਸਵਾਰ ਇਕ ਨੌਜਵਾਨ ਨੂੰ ਟੈਂਪੂ ਵੱਲੋਂ ਟੱਕਰ ਮਾਰ ਦੇਣ ਉਪਰੰਤ ਗੰਭੀਰ ਰੂਪ 'ਚ ਜ਼ਖਮੀ ਹੋਏ ਉਕਤ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਅੱਜ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਦੇਰ ਸ਼ਾਮ ਅੱਡਾ ਮੰਨਣ ਸਥਿਤ ਇਕ ਨਿੱਜੀ ਸੰਸਥਾ ਦੇ ਨਜਦੀਕ ਬਾਈਕ 'ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਝਬਾਲ ਖੁਰਦ ਨੂੰ ਪਰਤ ਰਹੇ ਜਤਿੰਦਰਪਾਲ ਸਿੰਘ ਪੁੱਤਰ ਸਿੰਗਾਰਾ ਸਿੰਘ ਨੂੰ ਇਕ ਅਣਪਛਾਤੇ ਟੈਂਪੂ ਵੱਲੋਂ ਟੱਕਰ ਮਾਰ ਦਿੱਤੀ ਗਈ ਸੀ, ਜਿਸ ਦੌਰਾਨ ਉਕਤ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ। ਜ਼ਖਮੀ ਨੌਜਵਾਨ ਜਤਿੰਦਰਪਾਲ ਸਿੰਘ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ, ਜਿਥੇ ਅੱਜ ਉਸਦੀ ਮੌਤ ਹੋ ਗਈ ਹੈ। ਥਾਣਾ ਝਬਾਲ ਦੇ ਮੁਖੀ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਹੇਠ ਲੈ ਕਿ ਪੋਸਟਮਾਟਰਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦ ਕਿ ਅਣਪਛਾਤੇ ਟੈਂਪੂ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਪੀੜਤ ਪਰਿਵਾਰ ਨਾਲ ਹਲਕਾ ਤਰਨਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਚੇਅਰਪਰਸਨ ਬੀਬੀ ਰਜਵੰਤ ਕੌਰ ਝਬਾਲ, ਸਾਬਕਾ ਮੈਂਬਰ ਬਲਾਕ ਸੰਮਤੀ ਮਨਜੀਤ ਸਿੰਘ ਝਬਾਲ, ਕਾਬਲ ਸਿੰਘ ਝਬਾਲ ਖੁਰਦ, ਸਰਪੰਚ ਬੀਬੀ ਚਰਨਜੀਤ ਕੌਰ, ਗੁਰਵੰਤ ਸਿੰਘ ਝਬਾਲ ਖੁਰਦ, ਸੁਖਵਿੰਦਰ ਸਿੰਘ ਝਬਾਲ ਗੁਰਦਾਸੀਆ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।