ਲੋਕ ਸੇਵਾ ਦਲ ਦੇ ਕੌਮੀ ਚੇਅਰਮੈਨ ਅਰੋਡ਼ਾ ਦੀ ਐਕਟਿਵਾ ਚੋਰੀ

07/12/2019 5:08:36 AM

ਤਰਨਤਾਰਨ, (ਵਾਲੀਆ)- ਸਥਾਨਕ ਸ਼ਹਿਰ ’ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਦਿਨ-ਦਿਹਾਡ਼ੇ ਲੋਕਾਂ ਦੇ ਹੱਥਾਂ ’ਚੋਂ ਮੋਬਾਇਲ ਖੋਹ ਕੇ ਚੋਰ ਰਫੂ ਚੱਕਰ ਹੋ ਜਾਂਦੇ ਹਨ। ‘ਜਗ ਬਾਣੀ’ ਨੂੰ ਜਾਣਕਾਰੀ ਦਿੰਦੇ ਹੋਏ ਲੋਕ ਸੇਵਾ ਦਲ ਦੇ ਕੌਮੀ ਚੇਅਰਮੈਨ ਗੁਰਜੀਤ ਸਿੰਘ ਅਰੋਡ਼ਾ ਨੇ ਦੱਸਿਆ ਕਿ ਉਹ ਆਪਣੇ ਘਰ ਗੁਰੂ ਅਮਰਦਾਸ ਕਾਲੋਨੀ ਗੋਇੰਦਵਾਲ ਰੋਡ ਵਿਖੇ ਖਾਣਾ ਖਾਣ ਲਈ ਆਪਣੀ ਐਕਟਿਵਾ ਨੰ. ਪੀ. ਬੀ. 46 ਯੂ. 0959 ਨੂੰ ਖਡ਼੍ਹੀ ਕਰ ਕੇ ਗਿਆ, ਜਦੋਂ ਮੈਂ ਦੁਪਹਿਰ ਦਾ ਖਾਣਾ ਖਾ ਕੇ ਬਾਹਰ ਆਇਆ ਤਾਂ ਮੇਰੀ ਐਕਟਿਵਾ ਉਥੋਂ ਗਾਇਬ ਸੀ। ਉਸ ਨੇ ਬਡ਼ੀ ਭਾਲ ਕੀਤੀ ਪਰ ਨਹੀਂ ਮਿਲੀ। ਉਸ ਨੇ ਇਸ ਸਬੰਧੀ ਥਾਣਾ ਸਿਟੀ ਵਿਖੇ ਐਕਟਿਵਾ ਚੋਰੀ ਹੋਣ ਦਾ ਮਾਮਲਾ ਦਰਜ ਕਰਵਾਇਆ। ਅਰੋਡ਼ਾ ਨੇ ਕਿਹਾ ਨਿੱਤ ਆਏ ਦਿਨ ਮੋਬਾਇਲ ਝਪਟਣ ਅਤੇ ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਪੁਲਸ ਚੋਰਾਂ ਨੂੰ ਫਡ਼ਨ ’ਚ ਨਾਕਾਮ ਸਾਬਿਤ ਹੋ ਰਹੀ ਹੈ।

Bharat Thapa

This news is Content Editor Bharat Thapa