ਗੁਰਦਾਸਪੁਰ ਦੇ ਪੰਡੋਰੀ ਰੋਡ ’ਤੇ ਭੇਤਭਰੀ ਹਲਾਤਾਂ ’ਚ ਇਕ ਵਿਅਕਤੀ ਦੀ ਮੌਤ

07/23/2022 4:01:16 PM

ਗੁਰਦਾਸਪੁਰ (ਜੀਤ ਮਠਾਰੂ)- ਗੁਰਦਾਸਪੁਰ ਤੋਂ ਪੰਡੋਰੀ ਰੋਡ ਦੀ ਸੜਕ ਦੇ ਨਾਲ ਇਕ ਵਿਅਕਤੀ ਦੀ ਭੇਤਭਰੀ ਹਲਾਤਾਂ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਚਾਚਾ ਸੋਹਣ ਸਿੰਘ ਵਾਸੀ ਆਲੀਨਗਲ ਜਿਸਦੀ ਉਮਰ 70 ਸਾਲ ਦੇ ਕਰੀਬ ਹੈ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

ਮ੍ਰਿਤਕ ਡਰਾਈਵਰੀ ਦਾ ਕੰਮ ਕਰਦਾ ਹੈ। ਪੰਡੋਰੀ ਰੋਡ ਤੋਂ ਉਸ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

rajwinder kaur

This news is Content Editor rajwinder kaur