ਪ੍ਰੇਮ ਵਿਆਹ ਕਰਵਾਉਣ ਦੀ ਸਜ਼ਾ ਪ੍ਰੇਮੀ ਦੀ 4 ਸਾਲਾ ਭੈਣ ਨੂੰ ਕਰਨੀ ਪਈ ਅਦਾ

08/16/2019 4:05:03 PM

ਗੁਰਦਾਸਪੁਰ (ਵਿਨੋਦ) : ਪ੍ਰੇਮੀ ਜੋੜੇ ਵਲੋਂ ਘਰ ਤੋਂ ਭੱਜ ਕੇ ਨਿਕਾਹ ਕਰਵਾਉਣਾ ਪ੍ਰੇਮੀ ਦੇ ਪਰਿਵਾਰ ਦੇ ਲਈ ਬਹੁਤ ਹੀ ਮਹਿੰਗਾ ਪਿਆ, ਕਿਉਂਕਿ ਇਸ ਝਗੜੇ ਸਬੰਧੀ ਆਯੋਜਿਤ ਜਿਗਰਾ 'ਚ ਪ੍ਰੇਮੀ ਦੀ ਚਾਰ ਸਾਲਾ ਭੈਣ ਦਾ ਪ੍ਰੇਮਿਕਾ ਦੇ ਅੱਠ ਸਾਲਾਂ ਭਰਾ ਦੇ ਨਾਲ ਨਿਕਾਹ ਕਰਨ ਦਾ ਫਤਵਾ ਸੁਣਾਇਆ ਗਿਆ ਅਤੇ ਮੌਕੇ 'ਤੇ ਹੀ ਮੌਲਵੀ ਨੂੰ ਸੱਦ ਕੇ ਨਿਕਾਹ ਕਰ ਦਿੱਤਾ ਗਿਆ। 

ਸਰਹੱਦ ਪਾਰ ਸੂਤਰਾ ਦੇ ਅਨੁਸਾਰ ਗੋਤਕੀ ਜ਼ਿਲੇ ਦੇ ਪਿੰਡ ਗੁਲਜਾਰ ਮਹਿਰ 'ਚ ਇਕ ਲੜਕੀ ਫਾਤਿਮਾ ਮਹਿਰ ਪੁੱਤਰੀ ਸਚਲ ਮਹਿਰ ਆਪਣੇ ਹੀ ਪਿੰਡ ਦੇ ਨੌਜਵਾਨ ਇਮਦਾਦ ਮਹਿਰ ਪੁੱਤਰ ਗੁਲ ਮਹਿਰ ਦੇ ਨਾਲ ਲਗਭਗ 3 ਮਹੀਨੇ ਪਹਿਲਾ ਘਰ ਤੋਂ ਭੱਜ ਗਈ ਅਤੇ ਇਨ੍ਹਾਂ ਦੋਨਾਂ ਨੇ ਆਪਣੇ ਪਰਿਵਾਰਾਂ ਦੀ ਇੱਛਾ ਦੇ ਵਿਰੁੱਧ ਲਰਕਾਨਾ 'ਚ ਜਾ ਕੇ ਨਿਕਾਹ ਕਰ ਲਿਆ। ਇਸ ਪ੍ਰੇਮ ਵਿਆਹ ਨੂੰ ਦੋਨਾ ਹੀ ਪਰਿਵਾਰਾਂ ਨੇ ਕਬੂਲ ਨਹੀਂ ਕੀਤਾ ਅਤੇ ਇਸ ਨਿਕਾਹ ਦੇ ਕਾਰਨ ਦੋਨੋਂ ਹੀ ਪਰਿਵਾਰਾਂ ਦੇ ਵਿਚ ਤਣਾਅ ਪੈਦਾ ਹੋ ਗਿਆ। ਇਸ ਸੰਬੰਧੀ ਫਾਤਿਮਾ ਮਹਿਰ ਦੇ ਪਰਿਵਾਰ ਵਾਲਿਆ ਨੇ ਪਿੰਡ 'ਚ ਜਿਗਰਾ ਆਯੋਜਿਤ ਕਰਨ ਦੀ ਮੰਗ ਕੀਤੀ। ਇਸ ਤੇ ਰਹਿਮਤਉਲਾ ਮਹਿਰ ਅਤੇ ਸੰਜਰ ਮਹਿਰ ਦੀ ਅਗਵਾਈ 'ਚ ਪਿੰਡ 'ਚ ਬੀਤੀ ਸ਼ਾਮ ਜਿਗਰਾ ਆਯੋਜਿਤ ਕੀਤਾ ਗਿਆ। ਜਿਸ 'ਚ ਫਾਤਿਮਾ ਕਾਰੀ ਤੇ ਇਮਦਾਦ ਨੂੰ ਕਾਰੋ ਐਲਾਨ ਕੀਤਾ ਗਿਆ। ਜਿਗਰਾ ਨੇ ਦੋਨਾਂ ਪੱਖਾ ਦੀ ਗੱਲ ਸੁਣਨ ਦੇ ਬਾਅਦ ਇਮਦਾਦ ਦੀ ਚਾਰ ਸਾਲਾ ਭੈਣ ਸੁਮੇਰਾ ਦਾ ਨਿਕਾਹ ਫਾਤਿਮਾ ਦੇ ਅੱਠ ਸਾਲਾ ਭਰਾਂ ਮੁਹਮੰਦ ਇਬਰਾਹੀਮ ਦੇ ਨਾਲ ਕਰ ਦਿੱਤੇ ਜਾਣ ਸਮੇਂ ਇਕ ਮਹੀਨੇ 'ਚ ਇਮਦਾਦ ਦੇ ਪਰਿਵਾਰ ਵਾਲਿਆ ਨੂੰ ਫਾਤਿਮਾ ਦੇ ਪਰਿਵਾਰ ਵਾਲਿਆ ਨੂੰ ਤਿੰਨ ਲੱਖ ਰੁਪਏ ਮੁਆਵਜ਼ਾ ਅਦਾ ਕਰਨ ਦਾ ਫੈਸਲਾ ਸੁਣਾਇਆ। ਇਸ ਸੁਣਾਏ ਫੈਸਲੇ ਦੇ ਬਾਅਦ ਮੌਕੇ ਤੇ ਮੌਲਵੀ ਨੂੰ ਸੱਦ ਕੇ ਸੁਮੇਰਾ ਦਾ ਨਿਕਾਹ ਮੁਹਮੰਦ ਇਬਰਾਹੀਮ ਨਾਲ ਕਰ ਦਿੱਤਾ ਗਿਆ।    

Baljeet Kaur

This news is Content Editor Baljeet Kaur