ਇੰਸਟਾਗ੍ਰਾਮ ’ਤੇ ਮੈਸੇਜ ਕਰਨ ਤੋਂ ਰੋਕਣ ’ਤੇ ਕੀਤਾ ਹਮਲਾ, ਨੌਜਵਾਨ ਜ਼ਖ਼ਮੀ

12/23/2020 12:12:34 PM

ਗੁਰਦਾਸਪੁਰ (ਹਰਮਨ): ਅੱਜ ਗੁਰਦਾਸਪੁਰ ਦੇ ਪਿੰਡ ਬਰਿਆਰ ਨੇੜੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਅਜੇ ਕੁਮਾਰ ਪੁੱਤਰ ਪ੍ਰੀਤਮ ਦਾਸ ਵਾਸੀ ਬਰਿਆਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਬੇਅੰਤ ਕਾਲਜ ਨੇੜੇ ਫਰੂਟ ਦੀ ਦੁਕਾਨ ਹੈ ਅਤੇ ਅੱਜ 4 ਵਜੇ ਉਹ ਆਪਣੇ ਪਿਤਾ ਨੂੰ ਦੁਕਾਨ ’ਤੇ ਖਾਣਾ ਦੇਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਰਸਤੇ ’ਚ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜਿਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੀੜਤ ਨੌਜਵਾਨ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਇੰਸਟਾਗ੍ਰਾਮ ’ਤੇ ਮੈਸਜ ਕਰਦੇ ਸਨ, ਜਿਸ ’ਤੇ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਇਸ ਰੰਜਿਸ਼ ਤਹਿਤ ਇਹ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ ਦੌਰਾਨ ਲੰਡਨ ਤੋਂ ਅੰਮਿ੍ਰਤਸਰ ਪੁੱਜੀ ਉਡਾਣ, ਜਾਂਚ ਲਈ ਰੋਕੇ ਯਾਤਰੀ ਤਾਂ ਰਿਸ਼ਤੇਦਾਰਾਂ ਕੀਤਾ ਹੰਗਾਮਾ

Baljeet Kaur

This news is Content Editor Baljeet Kaur