ਪੁਲਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

08/31/2020 10:28:18 AM

ਗੁਰਦਾਸਪੁਰ (ਜ. ਬ.) : ਥਾਣਾ ਤਿੱਬੜ ਦੀ ਪੁਲਸ ਨੇ ਵਿਅਕਤੀ ਨੂੰ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਪਰਸ ਰਾਮ ਨੇ ਦੱਸਿਆ ਕਿ ਸਪੈਸ਼ਲ ਬਾਂਚ ਗੁਰਦਾਸਪੁਰ ਨਾਲ ਸਬੰਧਤ ਏ. ਐੱਸ. ਆਈ. ਸੱਤਪਾਲ ਨੇ ਪੁਲਸ ਪਾਰਟੀ ਸਮੇਤ ਦਲਬੀਰ ਪੈਲਸ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਕਾਰ ਨੰਬਰ ਪੀ.ਬੀ.06-ਜੇ-9600 'ਤੇ ਜੋਗਿੰਦਰ ਪਾਲ ਪੁੱਤਰ ਪਰਮਾ ਨੰਦਰ ਵਾਸੀ ਪੁੱਲ ਤਿੱਬੜੀ ਸਵਾਰ ਹੋ ਕੇ ਆਇਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਜਦੋਂ ਤਲਾਸ਼ੀ ਲਈ ਤਾਂ ਉੁਕਤ ਵਿਅਕਤੀ ਕੋਲੋਂ 34 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਸ਼ੀ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਕਾਰਡੀਓਲੋਜਿਸਟ ਡਾ. ਪਦਮਾਵਤੀ ਦਾ 103 ਸਾਲ ਦੀ ਉਮਰ 'ਚ ਕੋਰੋਨਾ ਕਾਰਨ ਦਿਹਾਂਤ

Baljeet Kaur

This news is Content Editor Baljeet Kaur