ਦਾਜ ਮੰਗਣ ਦੇ ਦੋਸ਼ਾਂ ਹੇਠ ਸਹੁਰਾ ਪਰਿਵਾਰ ਨਾਮਜ਼ਦ

09/23/2020 3:29:58 PM

ਗੁਰਦਾਸਪੁਰ (ਹਰਮਨ, ਜ. ਬ.): ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਵਿਆਹੁਤਾ ਕੋਲੋਂ ਦਾਜ ਮੰਗਣ ਦੇ ਦੋਸ਼ਾਂ ਹੇਠ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਸ਼ਿਵਾਨੀ ਪੁੱਤਰੀ ਮਨੋਜ ਕੁਮਾਰ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਪਿਛਲੇ ਸਾਲ 12 ਮਾਰਚ ਨੂੰ ਉਸ ਦਾ ਵਿਆਹ ਦਿੱਲੀ ਦੇ ਵਸਨੀਕ ਗੁਲਸ਼ਨ ਸ਼ਰਮਾ ਪੁੱਤਰ ਚੰਦਰ ਪ੍ਰਕਾਸ਼ ਨਾਲ ਹੋਇਆ ਸੀ। ਉਪਰੰਤ ਪਤੀ ਅਤੇ ਸਹੁਰੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 10 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਦੀ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ। 

ਇਹ ਵੀ ਪੜ੍ਹੋ : IPL 2020 'ਚ ਇਸ ਖ਼ਿਡਾਰੀ ਨੇ ਦਰਜ ਕੀਤਾ ਸ਼ਰਮਨਾਕ ਰਿਕਾਰਡ

ਇਸ ਦੇ ਬਾਅਦ ਉਕਤ ਵਿਆਹੁਤਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਵੂਮੈਨ ਸੈੱਲ ਦੀ ਡੀ. ਐੱਸ. ਪੀ. ਵੱਲੋਂ ਕੀਤੀ ਗਈ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਵਿਆਹੁਤਾ ਦੇ ਪਤੀ ਗੁਲਸ਼ਨ ਸ਼ਰਮਾ, ਸਹੁਰੇ ਚੰਦਰ ਪ੍ਰਕਾਸ਼, ਸੱਸ ਵੀਰੋ ਅਤੇ ਨਨਾਣਾਂ ਸੋਨਿਕਾ ਤੇ ਮੋਨਿਕਾ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :  ...ਤਾਂ ਇਸ ਲਈ ਬੇਦਰਦ ਮਾਂ ਨੇ ਕਤਲ ਕੀਤੀ ਸੀ ਮਾਸੂਮ ਧੀ

Baljeet Kaur

This news is Content Editor Baljeet Kaur