ਦਾਣਾ ਮੰਡੀ ਮੀਆਂਵਿੰਡ ''ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

04/29/2018 5:39:25 PM

ਵੈਰੋਵਾਲ ( ਗਿੱਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆ ਨੂੰ ਮੰਡੀ 'ਚ ਕਿਸਾਨਾਂ ਨੂੰ ਖੱਜਲ ਖੁਆਰ ਨਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਕਈ ਅਧਿਕਾਰੀਆਂ ਦੀ ਲਪ੍ਰਵਾਹੀ ਕਾਰਨ ਕਈ ਮੰਡੀਆ 'ਚ ਆੜ੍ਹਤੀ ਅਤੇ ਕਿਸਾਨਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇਕ ਮਿਸਾਲ ਦਾਣਾ ਮੰਡੀ ਮੀਆਂਵਿੰਡ ਤੋਂ ਮਿਲਦੀ ਹੈ, ਜਿਥੇ 18 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਹੋਣ 'ਤੇ ਲਿਫਟਿੰਗ ਦਾ ਕੰਮ ਕਾਫੀ ਢਿੱਲਾ ਚੱਲ ਰਿਹਾ ਹੈ। 
ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਮਹਿੰਦਰ ਸਿੰਘ ਰਾਜਾ, ਲਵਜੀਤ ਸਿੰਘ, ਜਗਤਾਰ ਸਿੰਘ, ਸਾਹਿਬ ਸਿੰਘ ਆਦਿ ਅੜ੍ਹਤੀ ਅਤੇ ਕਿਸਾਨਾ ਨੇ ਕਿਹਾ ਕਿ ਮੰਡੀ 'ਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਉਨ੍ਹਾਂ ਨੂੰ ਕਣਕ ਸੁੱਟਣ ਲਈ ਜਗ੍ਹਾ ਨਹੀ ਮਿਲ ਰਹੀ, ਜਿਸ ਕਰਕੇ ਕਈ ਘੰਟੇ ਉਡੀਕ ਕਰ ਕੇ ਪ੍ਰੇਸ਼ਾਨ ਹੋ ਰਹੇ ਹਨ। ਇਸ ਸਬੰਧੀ ਆੜ੍ਹਤੀ ਰਾਜਾ ਮੀਆਂਵਿੰਡ ਨੇ ਕਿਹਾ ਕਿ ਦੀ ਆੜ੍ਹਤ ਤੋਂ ਕਣਕ ਦੀ ਲਿਫਟਿੰਗ ਕਾਰਨ ਭੇਦ ਭਾਵ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਮੰਡੀ 'ਚ ਕਣਕ ਦੀ ਫਸਲ ਦੀ ਆਮਦ ਪੂਰੇ ਜੋਰਾਂ 'ਤੇ ਅਤੇ ਲਿਫਟਿੰਗ 'ਚ ਕੀਤੀ ਜਾਂ ਰਹੀ ਢਿੱਲ ਕਰਕੇ ਮੰਡੀ 'ਚ ਹੋਰ ਨਵੀਂ ਆ ਰਹੀ ਕਣਕ ਦੀ ਫਸਲ ਸੁੱਟਣ ਨੂੰ ਜਗ੍ਹਾ ਨਹੀਂ ਮਿਲ ਰਹੀ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਬੰਧਤ ਮਹਿਕਮੇ ਤੋਂ ਕਣਕ ਦੀ ਲਿਫਟਿੰਗ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਇਸ ਸਬੰਧ 'ਚ ਪਨਸਪ ਦੇ ਇਸਪੈਕਟਰ ਸਰਦੂਲ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਦਾਣਾ ਮੰਡੀ ਮੀਆਂਵਿੰਡ ,ਵੈਰੋਵਾਲ,ਤੱਖਤੂਚੱਕ ਅਤੇ ਸ੍ਰੀ ਗੋਇੰਦਵਾਲ ਸਾਹਿਬ ਚਾਰ ਮੰਡੀਆ ਦਾ ਟੈਡਰ ਇਕ ਹੀ ਵਿਅਕਤੀ ਕੋਲ ਹੈ ਅਤੇ ਉਹ ਆਪ ਕੱਲ ਦੇ ਫੋਨ ਕਰ ਕੇ ਥੱਕ ਚੁੱਕੇ ਹਨ ਪਰ ਗੱਡੀਆ ਨਾਂ ਆਉਣ ਕਰਕੇ  ਕਣਕ ਦੀ ਲਿਫਟਿੰਗ ਦਾ ਕੰਮ ਨਹੀਂ ਹੋ ਰਿਹਾ। ਇਸ ਸਬੰਧ 'ਚ ਟ੍ਰਾਸਪੋਟਰ ਗੁਰਮੁੱਖ ਸਿੰਘ ਮੱਲ੍ਹੀ ਨੇ ਕਿਹਾ ਕਿ ਅੱਗੇ ਗੁਦਾਮਾਂ 'ਚ ਜਿਥੇ ਕਣਕ ਦੀ ਲੁਹਾਈ ਕੀਤੀ ਜਾਂ ਰਹੀ ਹੈ, ਉੱਥੇ ਹੀ ਲੇਬਰ ਘੱਟ ਹੋਣ ਕਰਕੇ ਉਨ੍ਹਾਂ ਦੀਆਂ 45 ਗੱਡੀਆਂ ਭਰੀਆ ਹੋਈਆ ਲਾਈਨ 'ਚ ਖੜੀਆ ਹਨ।