ਪੁਲਸ ਮੁਲਾਜ਼ਮਾਂ ਲਈ ਖੁਸ਼ਖਬਰੀ, ਹੁਣ ਬਿਨਾਂ ਰੋਕ-ਟੋਕ ਮਿਲੇਗੀ ਛੁੱਟੀ

09/24/2019 8:47:46 PM

ਅੰਮ੍ਰਿਤਸਰ, (ਅਰੁਣ)— ਦਿਹਾਤੀ ਪੁਲਸ ਮੁਲਾਜ਼ਮਾਂ ਲਈ ਇਕ ਵੱਡੀ ਖੁਸ਼ਖਬਰੀ ਹੈ ਕਿ ਦਿਨ-ਤਿਉਹਾਰ ਜਾਂ ਕਿਸੇ ਵੀ ਜ਼ਰੂਰੀ ਕੰਮ ਦੌਰਾਨ ਜ਼ਿਲ੍ਹਾ ਦਿਹਾਤੀ ਦੇ ਪੁਲਸ ਮੁਲਾਜ਼ਮਾਂ ਨੂੰ ਬਿਨ੍ਹਾਂ ਰੋਕ-ਟੋਕ ਛੁੱਟੀ ਮਿਲ ਸਕੇਗੀ। ਜਾਣਕਾਰੀ ਮੁਤਾਬਕ ਪੁਲਸ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਵਿਕਰਮਜੀਤ ਦੁੱਗਲ ਵੱਲੋਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਕ ਨਵਾਂ ਤੋਹਫਾ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਦਿਹਾਤੀ ਦੇ ਦਫਤਰੀ ਹੁਕਮਾਂ ਮੁਤਾਬਕ ਹੁਣ ਦਿਹਾਤੀ ਪੁਲਸ ਦੇ ਮੁਲਾਜ਼ਮ ਆਪਣੇ ਜਨਮ ਦਿਨ ਤੋਂ ਇਲਾਵਾ ਵਿਆਹ ਦੀ ਵਰ੍ਹੇਗੰਢ ਮੌਕੇ ਬਿਨ੍ਹਾਂ ਕਿਸੇ ਰੋਕ-ਟੋਕ ਛੁੱਟੀ ਲੈ ਸਕਣਗੇ। ਐੱਸ. ਐੱਸ. ਪੀ. ਦੁੱਗਲ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ, ਜਿਸ ਨਾਲ ਹੁਣ ਉਹ ਤਣਾਅ ਰਹਿਤ ਡਿਊਟੀ ਕਰ ਸਕਣਗੇ ਤੇ ਆਪਣੀ ਛੁੱਟੀ ਪਰਿਵਾਰ ਨਾਲ ਸਾਂਝੀ ਕਰ ਸਕਣਗੇ।

KamalJeet Singh

This news is Content Editor KamalJeet Singh