ਜੀ.ਕੇ. ਦੇ ਮੰਗ ਪੱਤਰ ਨੂੰ ਸਿੱਖ ਸੰਗਤਾਂ ਤੇ ਬੁੱਧੀਜੀਵੀਆਂ ਨੇ ਨਕਾਰਿਆ, ਕਿਹਾ ‘ਸਿਆਸੀ ਡਰਾਮਾ’

05/17/2021 6:41:04 PM

ਅੰਮ੍ਰਿਤਸਰ (ਸਰਬਜੀਤ) - ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਅਮਿਤਾਬ ਬੱਚਨ ਵਲੋਂ ਦਿੱਤੇ ਪੈਸੇ ਵਾਪਿਸ ਦੇਣ ਦੇ ਫ਼ੈਸਲੇ ’ਤੇ ਭੜਕਦੇ ਹੋਏ ਸਿੱਖ ਵਿਦਵਾਨ ਗੁਰਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਦੌਰ ’ਚ ਸਰਕਾਰਾਂ ਦੇ ਹਥ ਖੜ੍ਹੇ ਹੋ ਗਏ ਹਨ। ਦੂਜੇ ਪਾਸੇ ਆਮ ਬੰਦਾ ਇਸ ਮਹਾਂਮਾਰੀ ਕਰਕੇ 2 ਵਕਤ ਦੀ ਰੋਟੀ ਤੋਂ ਵੀ ਸੌਖਾ ਹੈ। ਇਸ ਸਮੇਂ ਗੁਰਦੁਆਰਿਆਂ ਵਿੱਚ ਸੰਗਤਾਂ ਦੇ ਇਲਾਜ ਲਈ ਆਇਆ ਪੈਸਾ ਮੌੜਣ ਦੀ ਗਲ ਕਰਨਾ ਸਿਰਫ਼ ਤੇ ਸਿਰਫ਼ ਰਾਜਨੀਤਿਕ ਸੰਟਟ ਹੈ, ਜਿਸਨੂੰ ਸਿੱਖ ਕੌਮ ਕਦੇ ਵੀ  ਬਰਦਾਸ਼ਤ ਨਹੀਂ ਕਰੇਗੀ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਉਨ੍ਹਾਂ ਕਿਹਾ ਕਿ ਜੇਕਰ ਅਮਿਤਾਬ ਬੱਚਨ ਨੇ ਦਿੱਲੀ ਕਮੇਟੀ ਨੂੰ ਕੋਰੋਨਾ ਮਰੀਜ਼ਾਂ ਅਤੇ ਡਾਇਗਨੋਸਟਿਕ ਸੈਂਟਰ ਬਣਾਉਣ ਲਈ ਜੋ ਪੈਸੇ ਦਿੱਤੇ ਹਨ, ਉਹ ਸੇਵਾ ਦੇ ਕਾਰਜਾਂ ਵਿੱਚ ਲਗੇ ਹਨ, ਜਿਸ ਦਾ ਹੁਣ ਤੱਕ ਹਜ਼ਾਰਾ ਲੋਕ ਲਾਭ ਉੱਠਾ ਚੁੱਕੇ ਹਨ। ਇਹ ਸੇਵਾ ਆਮ ਲੋਕਾਂ ਲਈ ਨਿਰੰਤਰ ਚੱਲ ਰਹੀ ਹੈ, ਜੋ ਆਮ ਬੰਦੇ ਲਈ ਅੱਜ ਦੇ ਸਮੇਂ ਵਿੱਚ ਕਿਸੇ ਵਰਦਾਨ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੂੰ ਇਸ ਮਾਮਲੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਰਕਮ ਨਾਲ ਰੋਜ਼ਾਨਾ ਹਜ਼ਾਰਾ ਲੋਕਾਂ ਦਾ ਭਲਾ ਹੋ ਰਿਹਾ ਹੈ। ਸਿਰਸਾ ਨੇ ਇਹ ਰਕਮ ਨਾ ਤਾਂ ਆਪਣੇ ਨਿੱਜੀ ਕੰਮ ਲਈ ਵਰਤੀ ਹੈ ਅਤੇ ਨਾ ਹੀ ਕੋਈ ਸਿਆਸੀ ਕੰਮ ਲਈ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

rajwinder kaur

This news is Content Editor rajwinder kaur