ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਮਾਮਲਾ ਦਰਜ

03/18/2018 9:35:58 AM

ਤਰਨਤਾਰਨ (ਰਾਜੂ) - ਥਾਣਾ ਸਰਹਾਲੀ ਦੀ ਪੁਲਸ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇਕ ਨਾਮਜ਼ਦ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਦੱਸਿਆ ਕਿ ਉਹ ਤਰਨਤਾਰਨ ਵਿਖੇ ਬਿਊਟੀ ਥੈਰੇਪੀ ਦਾ ਕੰਮ ਕਰਦੀ ਹੈ ਤੇ ਰੋਜ਼ਾਨਾ ਤਰਨਤਾਰਨ ਟਰੇਨ 'ਤੇ ਜਾਂਦੀ ਸੀ। ਅੱਜ ਜਦੋਂ ਉਹ ਤਰਨਤਾਰਨ ਤੋਂ ਵਾਪਸ ਘਰ ਆ ਰਹੀ ਸੀ ਤਾਂ ਟਰੇਨ 'ਚ ਉਸ ਦੇ ਪਿੰਡ ਦਾ ਲੜਕਾ ਸੁਖਰਾਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਿੰਗਾਰਪੁਰ ਤੇ ਦੋ ਅਣਪਛਾਤੇ ਵਿਅਕਤੀ ਵੀ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਮਲਮੋਹਰੀ ਸਟੇਸ਼ਨ 'ਤੇ ਉਤਰੀ ਤਾਂ ਉਸ ਦੇ ਮਗਰ ਹੀ ਉਪਰੋਕਤ ਵਿਅਕਤੀ ਵੀ ਉਤਰ ਗਏ ਤੇ ਉਕਤ ਤਿੰਨਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਸਬੰਧੀ ਜਾਂਚ ਅਫਸਰ ਏ. ਐੱਸ. ਆਈ. ਗੁਰਸ਼ਰਨਪ੍ਰੀਤ ਕੌਰ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।