ਕਰਜ਼ਾ ਦਿਵਾਉਣ ਦੇ ਨਾਂ ''ਤੇ ਠੱਗੀ, ਮਾਮਲਾ ਦਰਜ

11/12/2018 12:33:57 PM

ਗੁਰਦਾਸਪੁਰ (ਵਿਨੋਦ) - ਬੈਂਕ ਜਾਂ ਕਿਸੇ ਹੋਰ ਸੰਸਥਾ ਤੋਂ 15 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਦੇ ਨਾਮ 'ਤੇ 93 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਿਟੀ ਪੁਲਸ ਗੁਰਦਾਸਪੁਰ ਨੇ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਡਿਲੋਂ ਪੁੱਤਰ ਬਲਬੀਰ ਸਿੰਘ ਨੇ ਜ਼ਿਲਾ ਪੁਲਸ ਮੁਖੀ ਨੂੰ 10-7-2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ ਅਤੇ ਦੋਸ਼ੀ ਨਵਚੰਦ ਥਾਪਰ ਪੁੱਤਰ ਬਲਦੇਵ ਕਿਸ਼ਨ ਨੇ ਉਸ ਨੂੰ ਬੈਂਕ ਜਾਂ ਕਿਸੇ ਹੋਰ ਸੰਸਥਾ ਤੋਂ 15 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਦੀ ਗੱਲ ਕਹੀ ਸੀ। ਕਰਜ਼ਾ ਦਿਵਾਉਣ ਦੇ ਨਾਂ 'ਤੇ ਦੋਸ਼ੀ ਨੇ ਉਸ ਤੋਂ 93 ਹਜ਼ਾਰ ਰੁਪਏ ਕਮਿਸ਼ਨ ਦੇ ਰੂਪ 'ਚ ਲੈ ਲਏ ਪਰ ਉਸ ਨੂੰ ਕਰਜ਼ਾ ਨਹੀਂ ਦਿਲਾ ਸਕਿਆ। ਪੀੜਤ ਵਿਅਕਤੀ ਨੇ ਜਦ ਦੋਸ਼ੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਉਸ ਨੂੰ ਬੰਧਨ ਬੈਂਕ ਦਾ ਚੈੱਕ ਦੇ ਦਿੱਤਾ ਪਰ ਬੈਂਕ ਖਾਤੇ 'ਚ ਪੈਸੇ ਨਾ ਹੋਣ ਕਾਰਨ ਉਸ ਦਾ ਚੈੱਕ ਪਾਸ ਹੀ ਨਹੀਂ ਹੋ ਸਕਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਮਾਮਲੇ ਦੀ ਜਾਂਚ ਦਾ ਕੰਮ ਡੀ. ਐੱਸ. ਪੀ. ਦੀਨਾਨਗਰ ਮਨੋਜ ਕੁਮਾਰ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਲੋਂ ਕੀਤੀ ਜਾਂਚ 'ਚ ਨਵਚੰਦ ਥਾਪਰ ਦੋਸ਼ੀ ਪਾਇਆ ਗਿਆ। ਜਾਂਚ ਰਿਪੋਰਟ ਦੇ ਆਧਾਰ 'ਤੇ ਸਿਟੀ ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

rajwinder kaur

This news is Content Editor rajwinder kaur