ਪੁਰਾਣੀ ਰੰਜਿਸ਼ ਤਹਿਤ ਗਲੀ ''ਚ ਕੀਤੇ ਹਵਾਈ ਫਾਇਰ, ਕੇਸ ਦਰਜ

06/18/2022 7:15:27 PM

ਅੰਮ੍ਰਿਤਸਰ (ਜਸ਼ਨ) : ਪੁਰਾਣੀ ਰੰਜਿਸ਼ ਤਹਿਤ ਗਲੀ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਥਾਣਾ ਕੰਬੋ ਦੀ ਪੁਲਸ ਨੇ ਲਖਵਿੰਦਰ ਸਿੰਘ, ਸੁਨੀਲ ਸਿੰਘ, ਜਸਕਰਨ ਸਿੰਘ, ਸਾਜਨ ਸਿੰਘ, ਪ੍ਰਭਜੀਤ ਸਿੰਘ, ਲਵਪ੍ਰੀਤ ਸਿੰਘ, ਕਰਨ ਸਿੰਘ, ਨਸੀਬ ਸਿੰਘ ਵਾਸੀ ਵਡਾਲਾ ਭਿੱਟੇਵੱਡ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਉਸ ਨਾਲ ਰੰਜਿਸ਼ ਰੱਖਦੇ ਹਨ, ਜਿਸ ਕਰਕੇ ਬੀਤੇ ਦਿਨ ਮੁਲਜ਼ਮ ਸਾਡੀ ਗਲੀ 'ਚ ਆਏ ਤੇ ਸਾਡੇ ਵੱਲ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤਾ ਅਤੇ ਗਾਲੀ-ਗਲੋਚ ਵੀ ਕੀਤਾ। ਮੁਲਜ਼ਮ ਸੁਨੀਲ ਸਿੰਘ ਨੇ ਹਵਾਈ ਫਾਇਰ ਵੀ ਕੀਤੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਮੰਗੀ 5 ਲੱਖ ਦੀ ਫਿਰੌਤੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh